ਐਚ.ਆਰ.ਏ ਸ਼ਾਖਾ
| ਲੜੀ ਨੰਬਰ | ਸ਼ਾਖਾ ਦਾ ਕੰਮ / ਫਾਇਲ ਵਿਸ਼ੇ | ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ |
|---|---|---|
| 1. | ਅਸਟਾਮ ਫਰੋਸਾਂ ਦੇ ਲਾਇਸੰਸਾਂ ਸਬੰਧੀ। | ਅਸਟਾਮ ਫਰੋਸਾਂ ਦੇ ਲਾਇਸੰਸ ਜਾਰੀ/ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਸਟਾਮ ਫਰੋਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ। |
| 2. | ਵਸੀਕਾ ਨਵੀਸਾਂ ਦੇ ਲਾਇਸੰਸਾਂ ਸਬੰਧੀ। | ਵਸੀਕਾ ਨਵੀਸਾਂ ਦੇ ਲਾਇਸੰਸ ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਸੀਕਾ ਨਵੀਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ। |
| 3. | ਅਰਜੀ ਨਵੀਸਾਂ ਦੇ ਲਾਇਸੰਸਾਂ ਸਬੰਧੀ। | ਅਰਜੀ ਨਵੀਸਾਂ ਦੇ ਲਾਇਸੰਸ ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਰਜੀ ਨਵੀਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ। |
| 4. | ਸਿਕਾਇਤਾਂ ਸਬੰਧੀ। | : ਜੋ ਰਜਿਸਟਰੀਆਂ ਗਲਤ ਕੋਡ ਵਿੱਚ ਜਾਂ ਘੱਟ ਰੇਟ ਪਰ ਹੁੰਦੀਆਂ ਹਨ। ਉਹਨਾਂ ਸਬੰਧੀ ਪ੍ਰਾਪਤ ਹੋਣ ਵਾਲੀਆਂ ਸਿਕਾਇਤਾਂ ਇਸ ਸ਼ਾਖਾ ਵੱਲੋਂ ਡੀਲ ਕੀਤੀਆਂ ਜਾਂਦੀਆਂ ਹਨ। |
| 5. | ਨੋਟਰੀ ਪਬਲਿਕਾਂ ਦੇ ਲਾਇਸੰਸਾਂ ਸਬੰਧੀ। | ਨੋਟਰੀ ਪਬਲਿਕ ਦੇ ਲਾਇਸੰਸ ਨਾਲ ਸਬੰਧਤ ਕਾਰਵਾਈ ਵੀ ਇਸ ਸ਼ਾਖਾ ਵੱਲੋਂ ਕੀਤੀ ਜਾਂਦੀ ਹੈ । |
| 6. | ਕੁਲੈਟਰ ਰੇਟ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਮੀਨੀ ਖਰੀਦੋ ਫਰੋਖਤ ਦੇ ਰੇਟ ਨਿਰਧਾਰਿਤ ਕੀਤੇ ਜਾਂਦੇ ਹਨ। |
| 7. | ਕੋਰਟ ਕੇਸ | ਗਲਤ ਰੇਟ ਪਰ ਰਜਿਸਟਰੀਆਂ ਤਸਦੀਕ ਹੋਣ ਸਬੰਧੀ ਜੋ ਵੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸਿਵਲ ਕੋਰਟ ਜਾਂ ਮਾਨਯੋਗ ਕਮਿਸ਼ਨਰ, ਪਟਿਆਲਾ ਜੀ ਦੀ ਅਦਾਲਤ ਵਿਖੇ ਚਲਦੇ ਹਨ। |
| 8. | ਆਡਿਟ ਨੋਟ। | ਵੱਖ-ਵੱਖ ਆਡਿਟ ਏੰਜਸੀਆਂ ਵੱਲੋ ਤਹਿਸੀਲ ਅਤੇ ਸਬ ਤਹਿਸੀਲਾਂ ਦਾ ਸਮੇਂ-ਸਮੇਂ ਤੇ ਆਡਿਟ ਕੀਤਾ ਜਾਂਦਾ ਹੈ, ਕੀਤੇ ਗਏ ਆਡਿਟ ਦੌਰਾਨ ਕੱਢੇ ਗਏ ਪੈਰਿਆਂ ਨੂੰ ਸੈਟਲ ਕਰਵਾਉਣ ਸਬੰਧੀ। |
| 9. | ਸਟੈਂਪ ਅਤੇ ਰਜਿਸਟਰੇਸ਼ਨ ਸਬੰਧੀ ਹੋਈ ਆਮਦਨ ਅਤੇ ਖਰਚਾ ਸਟੇਟਮੈਂਟ। | ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਜੋ ਆਮਦਨ/ਖਰਚ ਹੁੰਦਾ ਹੈ। ਉਸ ਸਬੰਧੀ ਸਟੈਟਮੈਂਟਾਂ ਮਹੀਨਾਵਾਰ ਪੰਜਾਬ ਸਰਕਾਰ ਅਤੇ ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਨੂੰ ਭੇਜੀਆਂ ਜਾਂਦੀਆਂ ਹਨ। |