Close

ਜ਼ਿਲ੍ਹੇ ਬਾਬਤ

ਬਰਨਾਲਾ ਪੰਜਾਬ ਰਾਜ ਦੇ ਜ਼ਿਲ੍ਹਿਆਂ ਵਿੱਚੋਂ ਇੱਕ ਜ਼ਿਲ੍ਹਾ ਹੈ । ਪਹਿਲਾਂ ਬਰਨਾਲਾ ਸੰਗਰੂਰ ਜ਼ਿਲ੍ਹੇ ਦਾ ਇੱਕ ਹਿੱਸਾ ਸੀ ਪਰੰਤੂ ਹੁਣ ਬਰਨਾਲਾ ਇੱਕ ਵੱਖਰਾ ਜ਼ਿਲ੍ਹਾ ਹੈ । ਬਰਨਾਲਾ ਪੰਜਾਬ ਦੇ ਕੇਂਧਰ ਵਿੱਚ ਸਥਿਤ ਹੈ ਜੋ ਕਿ ਉੱਤਰ ਦਿਸ਼ਾ ਵੱਲੋ ਲੁਧਿਆਣਾ ਉੱਤਰ-ਪੱਛਮ ਵੱਲੋਂ ਮੋਗਾ ,ਪੱਛਮ ਵਲੋਂ ਬਠਿੰਡਾ ਅਤੇ ਬਾਕੀ ਦਿਸ਼ਾਵਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਨਾਲ ਲੱਗਦਾ ਹੈ । ਸੈਂਸਜ਼ 2011 ਦੇ ਮੁਤਾਬਿਕ ਜ਼ਿਲ੍ਹਾ ਬਰਨਾਲਾ ਦੀ ਜਨਗਣਨਾ 5,96,294 ਹੈ । ਬਰਨਾਲਾ ਜ਼ਿਲ੍ਹੇ ਵਿੱਚ ਇੰਜੀਨੀਅਰਿੰਗ,ਕਲਾ, ਮੈਡੀਕਲ ਅਤੇ ਕਾਮਰਸ ਖੇਤਰ ਵਿੱਚ ਵਿਦਿਆ ਪ੍ਰਦਾਨ ਕਰਨ ਲਈ ਲੋੜੀਂਦੇ ਸਕੂਲ ਅਤੇ ਕਾਲਜ ਮੌਜੂਦ ਹਨ । ਬਰਨਾਲਾ ਉਦੋਯਗਿਕ ਖੇਤਰ ਵਿੱਚ ਵੀ ਇੱਕ ਮਸ਼ਹੂਰ ਜ਼ਿਲ੍ਹਾ ਹੈ । ਇੱਥੇ ਦੋ ਵਿਖਿਆਤ ਉਦਯੋਗਿਕ ਸੰਸਥਾਵਾਂ ਟ੍ਰਾਂਈਡੈਂਟ ਗਰੁੱਪ ਜੋ ਕਿ ਵਿਦੇਸ਼ਾਂ ਵਿੱਚ ਤੌਲੀਏ ਨਿਰਯਾਤ ਕਰਨ ਲਈ ਅਤੇ ਸਟੈਂਡਰਡ ਕੰਬਾਈਨ ਕੰਬਾਈਨਾਂ ਬਨਾਉਣ ਲਈ ਮਸ਼ਹੂਰ ਹਨ।