Close

ਪੇਸ਼ੀ ਏ.ਡੀ.ਸੀ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਅਪੀਲ ਅਧੀਨ ਆਰ.ਟੀ.ਆਈ ਐਕਟ

ਆਰ.ਟੀ.ਆਈ ਐਕਟ ਅਧੀਨ ਦਾਇਰ ਕੀਤੀਆਂ ਗਈਆਂ ਅਪੀਲਾਂ ਨੂੰ ਸੁਣਨ ਦਾ ਅਖਤਿਆਰ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਜੀ ਪਾਸ ਹੈ। ਜ਼ੋ ਸੂਚਨਾਂ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਸਬੰਧਤ ਹੁੰਦੀ ਹੈ। ਉਸ ਸਬੰਧੀ ਦਾਇਰ ਕੀਤੀ ਗਈ ਅਪੀਲ ਨੂੰ ਕੋਰਟ ਵਰਕ ਦੀ ਤਰ੍ਹਾਂ ਸੁਣਿਆ ਜਾਂਦਾ ਹੈ ਅਤੇ ਜ਼ੋ ਅਪੀਲ ਕਿਸੇ ਹੋਰ ਦਫ਼ਤਰ ਨਾਲ ਸਬੰਧਤ ਸੂਚਨਾਂ ਸਬੰਧੀ ਹੁੰਦੀ ਹੈ ਤਾਂ ਉਸਨੂੰ ਤਬਦੀਲ ਨਿਮਨਲਿਖਤ ਚਾਰਟ ਅਨੁਸਾਰ ਕੀਤਾ ਜਾਂਦਾ ਹੈ
2. ਫੁੱਟਕਲ ਕੰਮ। ਫੁੱਟਕਲ ਕੰਮ ਜਿਵੇਂ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲਦੇ ਕੇਸਾਂ ਸਬੰਧੀ ਜਵਾਬ ਦਾਵੇ ਅਤੇ ਕੇਸ ਦੀ ਪੈਰਵੀ ਕਰਨ ਲਈ ਡਿਊਟੀ ਲਗਾਉਣ ਸਬੰਧੀ ਕੰਮ ਅਤੇ ਹੋਰ ਵੀ ਫੁੱਟਕਲ ਕੰਮ ਕੋਰਟ ਕੇਸਾਂ ਨਾਲ ਸਬੰਧਤ ਪੇਸ਼ੀ ਏHਡੀHਸੀH ਸ਼ਾਖਾ ਦੇ ਵਿੱਚ ਹੁੰਦੇ ਹਨ।
3. ਕੋਰਟ ਵਰਕ ਕੋਰਟ ਕੇਸਾਂ ਦੇ ਨਾਲ ਸਬੰਧਤ ਕੰਮਾਂ ਵਿੱਚ ਸਬ ਡਵੀਜ਼ਨ ਤਪਾ ਦੇ ਹੁਕਮਾਂ ਦੇ ਖਿਲਾਫ ਦਾਇਰ ਕੀਤੀਆਂ ਅਪੀਲਾਂ ਸੁਣਨ ਦਾ ਅਖਤਿਆਰ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਜੀ ਪਾਸ ਹੈ। ਜ਼ੋ ਕਿ ਅਪੀਲਾਂਟ ਧਿਰਾਂ ਦੇ ਵੱਲੋਂ ਆਪ ਖੁਦ ਜਾਂ ਆਪਣੇ ਵਕੀਲ ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਜੀ ਪਾਸੋਂ ਮਾਰਕ ਕਰਵਾ ਕੇ ਬ੍ਰਾਂਚ ਵਿੱਚ ਦਿੱਤੀਆਂ ਜਾਂਦੀਆਂ ਹਨ। ਜਿੰਨਾਂ ਪਰ ਰੀਡਰ ਅਤੇ ਅਹਿਲਮਦ ਵੱਲੋਂ ਰਿਪੋਰਟ ਕਰਨ ਤੋਂ ਬਾਅਦ ਕੇਸ ਦਰਜ਼ ਰਜਿਸਟਰ ਕੀਤਾ ਜਾਂਦਾ ਹੈ ਅਤੇ ਧਿਰਾਂ ਨੂੰ ਤਲਬ ਕੀਤਾ ਜਾਂਦਾ ਹੈ। ਸਟੈਂਪ ਐਕਟ ਦੇ ਕੇਸ ਡਾਕ ਰਾਹੀਂ ਇਸ ਸ਼ਾਖਾ ਦੇ ਵਿੱਚ ਪ੍ਰਾਪਤ ਹੁੰਦੇ ਹਨ। ਕੇਸ ਦਰਜ ਰਜਿਸਟਰ ਕਰਕੇ ਮੁਸ਼ਤਰੀ ਧਿਰ ਨੂੰ ਤਲਬ ਕੀਤਾ ਜਾਂਦਾ ਹੈ।