Close

ਡੀ.ਆਰ.ਏ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਜਮੀਨ ਐਕਵਾਇਰ ਕਰਨ ਸਬੰਧੀ। ਇਸ ਸ਼ਾਖਾ ਵਿੱਚ ਨੈਸ਼ਨਲ ਹਾਈਵੇ 64, ਏਅਰ ਫੋਰਸ, ਬਰਨਾਲਾ ਆਦਿ ਕੇਸਾਂ ਵਿੱਚ ਜਮੀਨ ਐਕਵਾਇਰ ਕਰਨ ਸਬੰਧੀ ਪੱਤਰ^ਵਿਹਾਰ ਦਾ ਕੰਮ ਕੀਤਾ ਜਾਂਦਾ ਹੈ।
2. ਪੀ.ਬੀ.ਪੀ.ਗ੍ਰਾਮ ਪੋਰਟਲ ਤੇ ਪ੍ਰਾਪਤ ਸ਼ਿਕਾਇਤਾਂ ਇਸ ਸ਼ਾਖਾ ਵਿੱਚ ਵੱਖ^ਵੱਖ ਦਫ਼ਤਰਾਂ ਦੀਆਂ ਪੜ੍ਹਤਾਲਾਂ ਕਰਨ ਲਈ ਮਹੀਨਾਵਾਰ ਰੋਸ਼ਟਰ ਜਾਰੀ ਕੀਤਾ ਜਾਂਦਾ ਹੈ। 
3. 0029 ਸਬੰਧੀ ਮਹੀਨਾਵਾਰ ਰਿਪੋਰਟ ਭੇਜਣ ਸਬੰਧੀ। ਇਸ ਸਬੰਧੀ ਸਟੇਟਮੈਂਟ ਤਹਿਸੀਲ ਦਫ਼ਤਰ, ਬਰਨਾਲਾ ਪਾਸੋਂ ਪ੍ਰਾਪਤ ਕਰਕੇ ਸਰਕਾਰ ਨੂੰ ਭੇਜੀ ਜਾਂਦੀ ਹੈ।  
4. ਸਬੰਧਤ ਤਹਿਸੀਲਦਾਰਾਂ / ਨਾਇਬ ਤਹਿਸੀਲਦਾਰਾਂ ਵੱਲੋਂ ਕੀਤੀ ਗਈ ਰਿਕਵਰੀ ਸਬੰਧੀ manual ਨਕਸ਼ੇ ਤਿਆਰ ਕਰਕੇ IWDMS ਦੀ website ਤੇ online ਨਕਸ਼ੇ ਅਪਡੇਟ ਕਰਨ ਸਬੰਧੀ। ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਚੌਂਕੀਦਾਰਾਂ, ਆਬਿਆਨਾ ਅਤੇ ਤਵਾਨ ਦੇ ਕੇਸਾਂ ਵਿੱਚ ਕੀਤੀ ਗਈ ਰਿਕਵਰੀ ਸਬੰਧੀ manual ਨਕਸ਼ੇ ਅਨੁਸਾਰ ਜਿਲ੍ਹੇ ਦਾ manual recovery ਨਕਸ਼ਾ ਤਿਆਰ ਕੀਤਾ ਜਾਂਦਾ ਹੈ ਅਤੇ IWDMS ਦੀ website ਤੇ ਚੌਕੀਦਾਰਾਂ ਅਤੇ ਆਬਿਆਨਾ ਦਾ ਨਕਸ਼ਾ ਹਰ ਮਹੀਨੇ upload ਕੀਤਾ ਜਾਂਦਾ ਹੈ।
5. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰਾਪਤ ਹੋਏ ਕੇਸ ਉਪ ਮੰਡਲ ਮੈਜਿਸਟਰੇਟਜ਼/ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬੰਧਤ ਮਹਿਕਮਿਆਂ ਨੂੰ ਕੇਸ ਦੀ ਪੈਰਵੀ ਕਰਨ ਲਈ ਭੇਜ ਦਿੱਤੇ ਜਾਂਦੇ ਹਨ।
5. ਨਜੂਲ ਜਮੀਨਾਂ ਸਬੰਧੀ ਇਸ ਸ਼ਾਖਾ ਵਿੱਚ ਨਜੂਲ ਜਮੀਨਾਂ ਸਬੰਧੀ ਹਰ ਸਾਲ ਕੇਸ ਸਬੰਧਤ ਤਹਿਸੀਲਦਾਰਾਂ ਪਾਸੋਂ ਪ੍ਰਾਪਤ ਕਰਕੇ/ਬੋਲੀ ਕਰਵਾ ਕੇ ਇਸ ਦਫ਼ਤਰ ਨੂੰ ਭੇਜੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਇਸ ਦਫ਼ਤਰ ਵੱਲੋਂ ਮਾਨਯੋਗ ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਜੀ ਨੂੰ ਪ੍ਰਵਾਨਗੀ ਲਈ ਭੇਜੇ ਜਾਂਦੇ ਹਨ।
6. ਜਮੀਨ ਐਕਵਾਇਰ ਕਰਨ ਸਬੰਧੀ ਇਸ ਸ਼ਾਖਾ ਵਿੱਚ ਨੈਸ਼ਨਲ ਹਾਈਵੇ 71, ਪੁਲਿਸ ਲਾਈਨ ਬਰਨਾਲਾ ਅਤੇ ਹੋਰ ਕੇਸਾਂ ਵਿੱਚ ਜਮੀਨ ਐਕਵਾਇਰ ਕਰਨ ਸਬੰਧੀ ਪੱਤਰ^ਵਿਹਾਰ ਦਾ ਕੰਮ ਕੀਤਾ ਜਾਂਦਾ ਹੈ।
7. ਹੈਡ 0235 0235 ਸੋ਼ਸਲ ਸਕਿਉਟਰੀ ਐਂਡ ਵੈਲਫੇਅਰ-01 ਰੀਹੈਬਲੀਟੇਸ਼ਨ 01 ਰਿਕਵਰੀ ਸੇਲ ਪ੍ਰੋਸੀਡਜ: ਇਸ ਸਬੰਧੀ ਹਰ ਸਾਲ ਰਿਪੋਰਟ ਭੇਜੀ ਜਾਂਦੀ ਹੈ।
8. ਹੈਡ 0075 0075 ਸੇਲ ਆਫ ਲੈਂਡ ਐਂਡ ਪ੍ਰਾਪਰਟੀ: ਇਸ ਸਬੰਧੀ ਹਰ ਸਾਲ ਰਿਪੋਰਟ ਭੇਜੀ ਜਾਂਦੀ ਹੈ।
8. ਹੈਡ 0250 ਮੱਦ 0250 ਧਰਮ ਅਰਥ: ਇਸ ਸਬੰਧੀ ਹਰ ਸਾਲ ਰਿਪੋਰਟ ਭੇਜੀ ਜਾਂਦੀ ਹੈ। 
9. ਸਿਵਲ ਅਦਾਲਤਾਂ ਵਿੱਚ ਚੱਲਦੇ ਕੋਰਟ ਕੇਸਾਂ ਸਬੰਧੀ। ਮਾਨਯੋਗ ਸਿਵਲ ਅਦਾਲਤਾਂ ਵੱਲੋਂ ਪ੍ਰਾਪਤ ਹੋਏ ਕੇਸ ਉਪ ਮੰਡਲ ਮੈਜਿਸਟਰੇਟਜ਼ /ਤਹਿਸੀਲਦਾਰ / ਨਾਇਬ ਤਹਿਸੀਲਦਾਰ/ਸਬੰਧਤ ਮਹਿਕਮਿਆਂ ਨੂੰ ਕੇਸ ਦੀ ਪੈਰਵੀ ਕਰਨ ਲਈ ਭੇਜ ਦਿੱਤੇ ਜਾਂਦੇ ਹਨ। 
10. ਸ਼ਡਿਉਲ ਟ੍ਰਾਈਬਜ਼ ਸਰਟੀਫਿਕੇਟ ਇਸ ਦਫ਼ਤਰ ਵਿੱਚ ਪ੍ਰਾਪਤ ਹੋਈ ਦਰਖਾਸਤ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਭੇਜਕੇ ਸ਼ਡਿਉਲ ਟ੍ਰਾਈਬਜ਼ ਦੀ ਵਸੋਂ ਨਾ ਹੋਣ ਸਬੰਧੀ ਸਰਟੀਫਿਕੇਟ ਲੈ ਕੇ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਜੀ ਦੇ ਦਸਤਖਤਾਂ ਹੇਠ ਸਬੰਧਤਾਂ ਨੂੰ ਜਾਰੀ ਕੀਤਾ ਜਾਂਦਾ ਹੈ।