Close

ਜੀ.ਪੀ. ਫੰਡ ਸ਼ਾਖਾ

ਲੜੀ ਨੰਬਰ

ਸ਼ਾਖਾ ਦਾ ਕੰਮ / ਫਾਇਲ ਵਿਸ਼ੇ

ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ

1.

ਜੀ.ਪੀ.ਐਫ./ਸੀ.ਪੀ.ਐਫ ਦੀ ਅੰਤਿਮ ਅਦਾਇਗੀ ਸਬੰਧੀ।

ਕਰਮਚਾਰੀ ਦੀ ਰਿਟਾਇਰਮੈਂਟ ਜਾਂ ਸਵੈ^ਇਛੁਕ ਸੇਵਾ ਨਿਿਵਰਤ ਹੋਣ ਤੇ ਉਸਦੇ ਜੀHਪੀHਫੰਡ ਦੇ ਖਾਤੇ ਵਿੱਚ ਜਮ੍ਹਾਂ ਰਕਮ ਸਮੇਤ ਵਿਆਜ ਦੀ ਅੰਤਿਮ ਅਦਾਇਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਰਮਚਾਰੀ ਦੀ ਮੌਤ ਹੋਣ ਤੇ ਉਸ ਵੱਲੋਂ ਨੋਮੀਨੇਟਟ ਪਰਿਵਾਰਕ ਮੈਂਬਰ ਨੂੰ ਕਰਮਚਾਰੀ ਦੇ ਜੀHਪੀHਫੰਡ ਦੇ ਖਾਤੇ ਵਿੱਚ ਜਮ੍ਹਾਂ ਰਕਮ ਸਮੇਤ ਵਿਆਜ ਦੀ ਅੰਤਿਮ ਅਦਾਇਗੀ ਕੀਤੀ ਜਾਂਦੀ ਹੈ।

2.

ਜੀ.ਪੀ.ਐਫ. ਦੀ 90% ਅਡਵਾਂਸ ਸਬੰਧੀ।

ਕਰਮਚਾਰੀ ਦੀ ਰਿਟੈਰਮੈਂਟ ਜਾਂ ਸਵੈ-ਇਛੁਕ ਸੇਵਾ ਤੋਂ ਨਿਵਰਤ ਹੋਣ ਤੋਂ ਪਹਿਲਾਂ ਛੇ ਮਹੀਨੇ ਤੋਂ ਇੱਕ ਸਾਲ ਦੇ ਵਿੱਚ ਅਪਲਾਈ ਕਰਨ ਤੇ ਉਸਦੇ ਜੀ.ਪੀ.ਫੰਡ ਦੇ ਖਾਤੇ ਵਿੱਚ ਜਮ੍ਹਾਂ ਰਕਮ ਦੀ 90% ਅਦਾਇਗੀ ਕੀਤੀ ਜਾਂਦੀ ਹੈ।

3.

ਜੀ.ਪੀ.ਐਫ.  ਦੀ ਮੋੜਨਯੋਗ/ਨਾ-ਮੋੜਨਯੋਗ ਅਡਵਾਂਸ ਸਬੰਧੀ।

ਕਰਮਚਾਰੀ ਆਪਣਾ ਨਵਾਂ ਮਕਾਨ ਬਣਾਉਣ ਲਈ ਜਾਂ ਪਲਾਟ ਖ੍ਰੀਦਣ ਲਈ, ਮਕਾਨ ਦੇ ਵਾਧੇ ਲਈ/ਰਿਪੇਅਰ ਲਈ, ਦੋ ਪਹੀਆ ਵਾਹਣ (ਸਕੂਟਰ, ਮੋਟਰਸਾਇਕਲ ਆਦਿ)/ਚਾਰ ਪਹੀਆ ਵਾਹਨ (ਨਵੀ/ਪੁਰਾਣੀ ਕਾਰ) ਖ੍ਰੀਦਣ ਲਈ, ਬੱਚਿਆਂ ਦੀ ਪੜ੍ਹਾਈ ਲਈ, ਬੱਚਿਆਂ ਦੀ ਸ਼ਾਦੀ ਲਈ, ਕੰਪਿਊਟਰ/ਲੈਪਟੋਪ ਖ੍ਰੀਦਣ ਲਈ, ਪਾਠ^ਪੂਜਾ ਕਰਨ ਲਈ, ਮੁੰਡਨ/ਨਾਮ-ਕਰਨ ਕਰਨ ਲਈ ਆਪਣੇ ਜੀ.ਪੀ.ਫੰਡ ਖਾਤੇ ਵਿੱਚ ਮੋੜਨਯੋਗ/ਨਾ-ਮੋੜਨਯੋਗ ਅਡਵਾਂਸ ਲਈ ਅਪਲਾਈ ਕਰ ਸਕਦਾ ਹੈ। ਪੰਜਾਬ ਸਿਵਲ ਸਰਵਿਸ ਰੂਲਜ਼ ਦੇ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੇ ਐਪਲੀਕੈਂਟ ਨੂੰ ਅਡਵਾਂਸ ਦਿੱਤਾ ਜਾਂਦਾ ਹੈ।

4.

ਜੀ.ਆਈ.ਐਸ ਦੀ ਅੰਤਿਮ ਅਦਾਇਗੀ ਰਿਟਾਇਰਮੈਂਟ ਤੇ/ਮੌਂਤ ਹੋਣ ਤੇ।

ਕਰਮਚਾਰੀ ਦੀ ਰਿਟਾਇਰਮੈਂਟ ਤੇ ਜੀ.ਆਈ.ਐਸ. ਦੀ ਅੰਤਿਮ ਅਦਾਇਗੀ ਕੀਤੀ ਜਾਂਦੀ ਹੈ ਜਾਂ ਕਰਮਚਾਰੀ ਦੀ ਮੌਤ ਹੋਣ ਤੇ ਉਸ ਵੱਲੋਂ ਨੋਮੀਨੇਟਟ ਪਰਿਵਾਰਕ ਮੈਂਬਰ ਨੂੰ ਕਰਮਚਾਰੀ ਦੇ ਜੀ.ਆਈ.ਐਸ ਦੇ ਖਾਤੇ ਵਿੱਚ ਜਮ੍ਹਾਂ ਰਕਮ ਸਮੇਤ ਵਿਆਜ ਦੀ ਅੰਤਿਮ ਅਦਾਇਗੀ ਕੀਤੀ ਜਾਂਦੀ ਹੈ। ਇਹ ਸਰਕਾਰ ਵੱਲੋਂ ਪ੍ਰਾਪਤ ਹੋਏ ਜੀ.ਆਈ.ਐਸ ਦੇ ਟੇਬਲ ਅਨੁਸਾਰ ਕੀਤੀ ਜਾਂਦੀ ਹੈ।

5.

ਜੀ.ਆਈ.ਐਸ. ਇੰਸੋਰੈਂਸ

ਜੇਕਰ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮ੍ਰਿਤੂ ਹੋ ਜਾਂਦੀ ਹੈ ਤਾਂ ਵੁਸ ਪਰਿਵਾਰ ਦੇ ਨੋਮੀਨੈਟਟ ਮੈਬਰ ਜਾਂ ਮੈਬਰਾਂ ਨੂੰ ਗਰੁੱਪ ਏ, ਬੀ, ਸੀ ਅਤੇ ਡੀ ਦੇ ਹਿਸਾਬ ਨਾਲ ਇੰਨਸੋਰੈਂਸ ਦਿੱਤੀ ਜਾਂਦੀ ਹੈ।