Close

ਸਦਰ ਕਾਨੂਗੋ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1.  ਤਰਸ ਦੇ ਅਧਾਰ ਤੇ ਪਟਵਾਰੀ ਨਿਯੁਕਤ ਕਰਨ ਸਬੰਧੀ। ਸੇਵਾ ਦੌਰਾਨ ਕੰਮ ਕਰਦੇ ਪਟਵਾਰੀ/ਕਾਨੂੰਗੋ ਦੀ ਮੌਤ ਹੋ ਜਾਣ ਤੇ ਉਸਦੇ ਵਾਰਸ ਨੂੰ ਹਦਾਇਤਾਂ ਅਨੁਸਾਰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ।

2. ਪਟਵਾਰੀਆਂ ਦੀ ਬਤੌਰ ਕਾਨੂੰਗੋ ਪਦਉਨਤੀ ਕਰਨ ਸਬੰਧੀ। ਜਿਲ੍ਹੇ ਵਿੱਚ ਕੰਮ ਕਰਦੇ ਪਟਵਾਰੀਆਂ/ਕਾਨੂੰਗੋਆਂ ਦੀ ਅਲੱਗ-2 ਅਲੱਗ-2 ਸੀਨੀਆਰਤਾ ਸੂਚੀ ਤਿਆਰ ਕਰਕੇ ਇਤਰਾਜ ਲੈਣ ਉਪਰੰਤ ਫਾਇਨਲ ਕੀਤੀ ਜਾਂਦੀ ਹੈ।
3. ਪਟਵਾਰੀਆਂ/ਕਾਨੂੰਗੋਆਂ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਸਬੰਧੀ। ਜਿਲ੍ਹੇ ਵਿੱਚ ਕੰਮ ਕਰਦੇ ਪਟਵਾਰੀਆਂ/ਕਾਨੂੰਗੋਆਂ ਦੀ ਅਲੱਗ-2 ਅਲੱਗ-2 ਸੀਨੀਆਰਤਾ ਸੂਚੀ ਤਿਆਰ ਕਰਕੇ ਇਤਰਾਜ ਲੈਣ ਉਪਰੰਤ ਫਾਇਨਲ ਕੀਤੀ ਜਾਂਦੀ ਹੈ।
4.  ਪਟਵਾਰੀ ਤੋਂ ਕਾਨੂੰਗੋ ਦੀ ਪਦਉਨਤੀ ਲਈ ਰਿਫਰੈਸਰ ਕੋਰਸ ਕਰਵਾਉਣ ਸਬੰਧੀ। ਪਟਵਾਰੀ ਤੋਂ ਕਾਨੂੰਗੋ ਪਦਉਨਤੀ ਲਈ ਪਟਵਾਰੀ ਦਾ ਰਿਫਰੈਸਰ ਕੋਰਸ ਪਾਸ ਕੀਤਾ ਹੋਣਾ ਜਰੂਰੀ ਹੈ। ਇਸ ਲਈ ਸੀਨੀਆਰਤਾ ਅਨੁਸਾਰ ਪਟਵਾਰੀਆਂ ਨੂੰ ਰਿਫਰੈਸਰ ਕੋਰਸ ਕਰਨ ਲਈ ਦਫਤਰ ਡਾਇਰੈਕਟਰ, ਭੌਂ ਰਿਕਾਰਡ ਪੰਜਾਬ ਜਲੰਧਰ ਭੇਜਿਆ ਜਾਂਦਾ ਹੈ।

5. ਨਵੇਂ ਨਿਯੁਕਤ ਹੋਏ ਪਟਵਾਰੀਆਂ ਦੀ ਫੀਲਡ ਟ੍ਰੇਨਿੰਗ ਲਗਾਉਣ ਸਬੰਧੀ। ਤਰਸ ਦੇ ਅਧਾਰ ਤੇ ਨਿਯੁਕਤ ਹੋਏ ਪਟਵਾਰੀ ਉਮੀਦਵਾਰ / ਸਰਕਾਰ ਵੱਲੋਂ ਸਿੱਧੀ ਭਰਤੀ ਰਾਹੀਂ ਸਿਫਾਰਸ ਕਰਕੇ ਭੇਜੇ ਗਏ ਪਟਵਾਰੀ ਉਮੀਦਵਾਰਾਂ ਦੀ ਫੀਲਡ ਟ੍ਰੇਨਿੰਗ ਲਗਾਈ ਜਾਂਦੀ ਹੈ।

6. ਪਟਵਾਰੀਆਂ/ਕਾਨੂੰਗੋਆਂ ਨੂੰ ਕਨਫਰਮ ਕਰਨ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਨੂੰ ਪਰਖਕਾਲ ਦਾ ਸਮਾ ਤਸੱਲੀਬਖਸ ਪਾਰ ਕਾਰਨ ਤੇ ਕਨਫਰਮ ਕੀਤਾ ਜਾਂਦਾ ਹੈ।

7. ਸਦਰ ਕਾਨੂੰਗੋ ਸ਼ਾਖਾ ਵਿਖੇ ਤਾਇਨਾਤ ਕਾਨੂੰਗੋਆਂ ਦੀਆਂ ਸਲਾਨਾ ਤਰੱਕੀਆਂ ਸਬੰਧੀ। ਸਦਰ ਕਾਨੂੰਗੋ ਸਾਖਾ ਵਿਖੇ ਕੰਮ ਕਰਦੇ 4 ਕਾਨੂੰਗੋਆਂ ਦੀਆਂ ਸਲਾਨਾ ਤਰੱਕੀਆਂ ਲਗਾਈਆ ਜਾਂਦੀਆ ਹਨ।

8. ਪਟਵਾਰੀਆਂ/ਕਾਨੂੰਗੋਆਂ ਨੂੰ 4-9-14, 8-16-24-32 ਸਾਲਾਂ ਪ੍ਰਵੀਨਤਾ ਤਰੱਕੀ ਦੇਣ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਨੂੰ 4-9-14, 8-16-24-32 ਪ੍ਰਵੀਨਤਾਂ ਤਰੱਕੀ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਜਾਂਦੇ ਹਨ।
9. ਪਟਵਾਰੀ/ਕਾਨੂੰਗੋ ਨੂੰ ਜਿਲ੍ਹਾ ਬਦਲੀ ਲਈ ਐਨ.ਓ.ਸੀ. ਜਾਰੀ ਕਰਨ ਸਬੰਧੀ। ਪਟਵਾਰੀ/ਕਾਨੂੰਗੋ ਵੱਲੋਂ ਜਿਲ੍ਹਾ ਬਦਲੀ ਕਰਵਾਉਣ ਲਈ ਪ੍ਰਾਪਤ ਹੋਈ ਦਰਖਾਸਤ ਵਿਚਾਰਨ ਉਪਰੰਤ ਐਨ.ਓ.ਸੀ. ਜਾਰੀ ਕਰਨ ਲਈ ਵਿਚਾਰ ਕੀਤਾ ਜਾਂਦਾ ਹੈ।

10. ਬਜਟ ਅਧੀਨ ਹੈਡ 2029 ਅਲਾਟਮੈਂਟ ਕਰਨ ਸਬੰਧੀ। ਡਾਇਰੈਕਟਰ, ਭੌਂ ਰਿਕਾਰਡ ਪੰਜਾਬ ਜਲੰਧਰ ਜੀ ਵੱਲੋਂ ਪ੍ਰਾਪਤ ਹੋਏ ਬਜਟ ਦੀ ਡੀ.ਡੀ.ਓ.ਵਾਈਜ ਵੰਡ ਕੀਤੀ ਜਾਂਦੀ ਹੈ ਅਤੇ ਲੋੜ ਪੈਣ ਤੇ ਬਜਟ ਰੀਵਾਇਜ ਕੀਤਾ ਜਾਂਦਾ ਹੈ।

11 ਪਟਵਾਰੀਆਂ/ਕਾਨੂੰਗੋਆਂ ਦੇ ਮੈਡੀਕਲ ਬਿਲ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਦੇ 50,000/- ਰੁਪਏ ਤੱਕ ਦੇ ਮੈਡੀਕਲ ਬਿਲ ਹਰ ਪੱਖੋਂ ਮੁਕੰਮਲ ਹੋਣ ਤੇ ਪ੍ਰਵਾਨਗੀ ਦਿੰਦੇ ਹੋਏ ਬਜਟ ਅਲਾਟਮੈਂਟ ਕਰਨ ਲਈ ਡੀ.ਐਲ.ਆਰ.ਦਫਤਰ ਪੰਜਾਬ ਜਲੰਧਰ ਨੂੰ ਲਿਖਿਆ ਜਾਂਦਾ ਹੈ ਅਤੇ ਇਸ ਤੋਂ ਉਪਰ ਦੀ ਅਦਾਇਗੀ ਦੇ ਬਿਲ ਪ੍ਰਵਾਨਗੀ ਲਈ ਸਰਕਾਰ ਨੂੰ ਭੇਜੇ ਜਾਂਦੇ ਹਨ।

12. ਐਕਸ ਇੰਡੀਆ ਲੀਵ ਲੈਣ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਨੂੰ ਸਰਕਾਰ ਦੀਆਂ ਸਮੇਂ-2 ਸਿਰ ਪ੍ਰਾਪਤ ਹੁੰਦੀਆਂ ਹਦਾਇਤਾਂ ਅਨੁਸਾਰ ਐਕਸ ਇੰਡੀਆ ਲੀਵ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

13.  ਪੜ੍ਹਾਈ ਜਾਰੀ ਰੱਖਣ ਦੀ ਪ੍ਰਵਾਨਗੀ ਲੈਣ ਸਬੰਧੀ। ਪਟਵਾਰੀਆਂ/ਕਾਨੁੰਗੋਆਂ ਵੱਲੋਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਲਈ ਪੇਸ਼ ਕੀਤੀ ਗਈ ਦਰਖਾਸਤ ਨੂੰ ਵਿਚਾਰਨ ਉਪਰੰਤ ਪ੍ਰਵਾਨਗੀ ਦਿੱਤੀ ਜਾਂਦੀ ਹੈ।

14.              ਪਟਵਾਰੀਆਂ/ਕਾਨੂੰਗੋਆਂ ਦੇ ਸੇਵਾਕਾਲ ਵਿੱਚ ਵਾਧਾ ਕਰਨ ਸਬੰਧੀ।

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਵਾਰੀਆਂ/ਕਾਨੂੰਗੋਆਂ ਦੇ ਸੇਵਾ ਕਾਲ ਵਿੱਚ ਵਾਧਾ ਕੀਤਾ ਜਾਂਦਾ ਹੈ।

15. ਪਟਵਾਰੀਆਂ/ਕਾਨੂੰਗੋਆਂ ਨੂੰ ਰਿਟਾਇਰ ਕਰਨ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਨੂੰ ਸਵੈ-ਇੱਛਤ/ 58 ਸਾਲ ਦੀ ਉਮਰ ਪੂਰੀ ਹੋਣ ਤੇ/ਸੇਵਾਕਾਲ ਵਿੱਚ ਦਿੱਤਾ ਗਿਆ ਵਾਧਾ ਪੂਰਾ ਹੋਣ ਤੇ ਸਰਕਾਰੀ ਸੇਵਾ ਤੋਂ ਮੁਕਤ ਕੀਤਾ ਜਾਂਦਾ ਹੈ।

16. ਐਲ.ਟੀ.ਸੀ. ਦੀ ਪ੍ਰਵਾਨਗੀ ਦੇਣ ਸਬੰਧੀ। ਐਲ.ਟੀ.ਸੀ. ਬਲਾਕ ਅਨੁਸਾਰ ਪਟਵਾਰੀਆਂ/ਕਾਨੂੰਗੋਆਂ ਨੂੰ ਐਲ.ਟੀ.ਸੀ. ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

17. ਪਟਵਾਰੀਆਂ/ਕਾਨੂੰਗੋਆਂ ਨੂੰ ਪਾਸਪੋਰਟ ਬਣਾਉਣ ਸਬੰਧੀ ਇੰਤਰਾਜਹੀਣਤਾ ਸਰਟੀਫਿਕੇਟ ਦੇਣ ਸਬੰਧੀ ਪਟਵਾਰੀਆਂ/ਕਾਨੂੰਗੋਆਂ ਨੂੰ ਹਦਾਇਤਾਂ ਅਨੁਸਾਰ ਪਾਸਪੋਰਟ ਬਣਾਉਣ ਲਈ ਇਤਰਾਜਹੀਣਤਾ ਸਰਟੀਫਿਕੇਟ ਦਿੱਤਾ ਜਾਂਦਾ ਹੈ।

18. ਇੰਤਕਾਲ ਦੀ ਨਜਰਸਾਨੀ ਦੀ ਪ੍ਰਵਾਨਗੀ ਦੇਣ ਸਬੰਧੀ। ਜਦੋਂ ਕੋਈ ਇੰਤਕਾਲ ਨਿਯਮਾਂ ਦੇ ਵਿਰੁੱਧ ਦਰਜ ਹੋ ਕੇ ਮਨਜ਼ੂਰ ਹੋ ਜਾਂਦਾ ਹੈ ਤਾਂ ਉਪ ਮੰਡਲ ਮੈਜਿਸਟਰੇਟ ਦੀ ਸਿਫਾਰਸ ਅਨੁਸਾਰ ਇਸ ਇੰਤਕਾਲ ਨੂੰ ਰੀਵਿਊ ਕਰਨ ਦੀ ਪ੍ਰਵਾਨਗੀ ਦਿੱਤੀ ਜਾਦੀ ਹੈ।

19. ਮੁਸੰਨਾ ਬਣਾਉਣ ਦੀ ਪ੍ਰਵਾਨਗੀ ਸਬੰਧੀ। ਇੰਤਕਾਲਾਂ ਦੀ ਪੜ੍ਹਤ ਸਰਕਾਰ ਗੁੰਮ ਹੋਣ ਜਾਣ ਤੇ ਪੜ੍ਹਤ ਪਟਵਾਰ ਅਨੁਸਾਰ ਦੁਬਾਰਾ ਤੋਂ ਵਾਧੂ ਪੜ੍ਹਤ ਸਰਕਾਰ (ਮੁਸੰਨਾ) ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

20.              ਪਟਵਾਰੀਆਂ/ਕਾਨੂੰਗੋਆਂ ਦੀਆਂ ਸ਼ਿਕਾਇਤਾਂ ਸਬੰਧੀ।

ਪਟਵਾਰੀਆਂ/ਕਾਨੂੰਗੋਆਂ ਵਿਰੁੱਧ ਸਿਕਾਇਤਾਂ ਪ੍ਰਾਪਤ ਹੋਣ ਤੇ ਪੜ੍ਹਤਾਲੀਆ ਅਫਸਰ ਪਾਸੋਂ ਪੜ੍ਹਤਾਲ ਕਰਵਾਈ ਜਾਂਦੀ ਹੈ ਅਤੇ ਪੜ੍ਹਤਾਲੀਆ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਂਦੀ ਹੈ।

21. ਰੈਗੂਲਰ ਵਿਭਾਗੀ ਪੜ੍ਹਤਾਲਾਂ/ਵਿਜੀਲੈਂਸ ਕੇਸਾਂ ਸਬੰਧੀ। ਪਟਵਾਰੀਆਂ/ਕਾਨੂੰਗੋਆਂ ਵਿਰੁੱਧ ਸਿਕਾਇਤਾਂ ਦੀ ਮੁੱਢਲੀ ਪੜ੍ਹਤਾਲੀਆ ਰਿਪੋਰਟ ਵਿੱਚ ਜੇਕਰ ਦੋਸ ਸਿੱਧੇ ਹੁੰਦੇ ਹਨ ਤਾਂ ਰੈਗੂਲਰ ਵਿਭਾਗੀ ਪੜਤਾਲ ਜਾਂਦੀ ਹੈ ਅਤੇ ਮੈਰਿਟ ਅਨੁਸਾਰ ਫੈਸਲਾ ਕੀਤਾ ਜਾਂਦਾ ਹੈ।  ਇਸ ਤੋਂ ਇਲਾਵਾ ਵਿਜੀਲੈਂਸ ਵਿਭਾਗ ਪਾਸੋਂ ਪ੍ਰਾਪਤ ਹੋਈਆ ਪਟਵਾਰੀਆਂ/ ਕਾਨੂੰਗੋਆਂ ਦੀਆਂ ਸਿਕਾਇਤਾਂ ਸਬੰਧੀ ਪੜ੍ਹਤਾਲ ਕਰਵਾਈ ਜਾਂਦੀ ਹੈ ਅਤੇ ਰਿਪੋਰਟ ਸਬੰਧਤ ਵਿਭਾਗ ਨੂੰ ਭੇਜੀ ਜਾਂਦੀ ਹੈ।

22. ਨੰਬਰਦਾਰ ਦੀ ਨਵੀਂ ਅਸਾਮੀ ਦੀ ਰਚਨਾ ਕਰਨ ਸਬੰਧੀ। ਜਨਰਲ/ਐਸ.ਸੀ. ਕੈਟਾਗਿਰੀ ਦੀ ਅਸਾਮੀ ਦੀ ਰਚਨਾ ਕਰਨ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ , ਜਿਸਤੇ ਇਸ ਸਮੇਂ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਰੋਕ ਲਗਾਈ ਹੋਈ ਹੈ।

23. ਡੇਰਿਆਂ ਦੇ ਮੋਹਤਮਿਮ ਨਿਯੁਕਤ ਕਰਨ ਸਬੰਧੀ। ਮੁਆਫੀ ਵਾਲੇ ਡੇਰਿਆਂ ਸਬੰਧੀ ਮੋਹਤਮਿਮ ਨਿਯੁਕਤ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋ ਪ੍ਰਾਪਤ ਹੋਇਆ ਸਿਫਾਰਸ ਸਹਿਤ ਕੇਸ ਵਿਚਾਰਨ ਉਪਰੰਤ ਅਗਲੀ ਕਾਰਵਾਈ ਕਰਨ ਲਈ ਸਰਕਾਰ ਨੂੰ ਭੇਜ ਦਿੱਤਾ ਜਾਂਦਾ ਹੈ।

24. ਡੇਰਿਆਂ ਸਬੰਧੀ ਚਲਦੇ ਕੋਰਟ ਕੇਸਾਂ ਸਬੰਧੀ। ਡੇਰਿਆ ਦੇ ਮੁਹਤਮਿਮ ਨਿਯੁਕਤੀ ਸਬੰਧੀ ਝਗੜੇ ਵਾਲੇ ਕੇਸਾਂ ਵਿੱਚ ਮਾਨਯੋਗ ਅਦਾਲਤ ਵੱਲੋਂ ਸੰਮਨ/ ਦਾਵੇ ਦੀ ਕਾਪੀ ਪ੍ਰਾਪਤ ਹੋਣ ਤੇ ਕੇਸ ਦੀ ਪੈਰਵੀ ਕਰਨ ਲਈ ਡਿਊਟੀ ਲਗਾਈ ਜਾਂਦੀ ਹੈ ਅਤੇ ਸਮੇਂ-2 ਸਿਰ ਕੇਸ ਤਾਜਾ ਸਥਿਤੀ ਬਾਰੇ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਹੈ।