Close

ਬਜਟ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਮਹੀਨਾਵਾਰ ਤਨਖਾਹਾਂ ਦੇ ਬਿੱਲ/ ਟੀ.ਏ./ਜੀ.ਪੀ.ਫੰਡ/ਏਰੀਅਰ ਅਤੇ ਹੋਰ ਅੰਤਿਮ ਅਦਾਇਗੀਆਂ। ਮਹੀਨਾਵਾਰ ਤਨਖਾਹਾਂ ਦੇ ਬਿੱਲ ਸਿੱਧੇ ਹੀ ਆਨਲਾਈਨ ਬਣਾਏ ਜਾਂਦੇ ਹਨ।  ਬਿੱਲ ਬਣਾਉਣ ਉਪਰੰਤ ਖਰਚੇ ਦਾ ਵੇਰਵਾ(ਬੀ.ਐਮ. 26-29) ਦਫਤਰ ਮਹਾਂਲੇਖਾਕਾਰ ਪੰਜਾਬ ਚੰਡੀਗੜ੍ਹ ਅਤੇ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਜੀ ਦਫਤਰ ਵਿਖੇ ਭੇਜ ਦਿੱਤੇ ਜਾਂਦੇ ਹਨ। ਮਹੀਨੇ ਦੇ ਅਖੀਰ ਤੱਕ ਸਾਰੇ ਅਧਿਕਾਰੀ/ਕਰਮਚਾਰੀਆਂ ਦੇ ਤਨਖਾਹ ਬਿਲ ਬਣਾ ਕੇ ਡੀ.ਡੀ.ਓ ਲੇਬਲ ਤੇ ਹੀ ਡੀ.ਡੀ.ਓ. ਦੇ ਦਸਤਖਤ ਕਰਵਾਉਣ ਉਪਰੰਤ ਜਿਲ੍ਹਾ ਖਜ਼ਾਨਾ ਅਫਸਰ ਬਰਨਾਲਾ ਪਾਸ ਭੇਜ ਦਿੱਤੇ ਜਾਂਦੇ ਹਨ। ਟੀ.ਏ./ਜੀ.ਪੀ.ਫੰਡ/ਏਰੀਅਰ ਅਤੇ ਹੋਰ ਅੰਤਿਮ ਅਦਾਇਗੀਆਂ ਦੇ ਹੁਕਮ ਸਬੰਧਤ ਬ੍ਰਾਂਚਾਂ ਤੋਂ ਪ੍ਰਵਾਨਗੀ ਹੋਣ ਉਪਰੰਤ ਪ੍ਰਾਪਤ ਹੋਣ ਤੇ ਇਸ ਸ਼ਾਖਾ ਵੱਲੋਂ ਆਨਲਾਈਨ ਬਿੱਲ ਬਣਾ ਦਿੱਤੇ ਜਾਦੇ ਹਨ।

2. ਮੈਡੀਕਲ ਦੇ ਬਿੱਲ। ਅਧਿਕਾਰੀਆਂ/ਕਰਮਚਾਰੀਆਂ/ਪੈਨਸ਼ਨਰਜ਼ ਦੇ ਮੈਡੀਕਲ ਬਿਲ ਸਿਵਲ ਸਰਜਨ ਤੋਂ ਵੈਰੀਫਾਈ ਕਰਵਾਉਣ ਉਪਰੰਤ ਮਾਨਯੋਗ ਡੀ.ਸੀ ਸਾਹਿਬ ਪਾਸ ਪ੍ਰਵਾਨਗੀ ਲਈ ਭੇਜੇ ਜਾਦੇ ਹਨ। ਪ੍ਰਵਾਨਗੀ ਆਉਣ ਉਪਰੰਤ ਡੀ.ਡੀ.ਓ. ਲੇਬਲ ਤੇ ਹੀ ਦਸਤਖਤ ਕਰਵਾਕੇ  ਜਿਲ੍ਹਾ ਖਜ਼ਾਨਾ ਅਫਸਰ ਬਰਨਾਲਾ ਪਾਸ ਭੇਜ ਦਿੱਤੇ ਜਾਂਦੇ ਹਨ।
3. ਸੈਲਰੀ ਸਲਿੱਪ/ ਸੈਲਰੀ ਸਟੇਟਮੈਂਟਾਂ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੈਲਰੀ ਸਲਿੱਪਾਂ ਅਤੇ ਸੈਲਰੀ ਸਟੇਟਮੈਂਟਾਂ ਬਣਾ ਕੇ ਡੀ.ਡੀ.ਓ ਲੇਬਲ ਤੇ ਹੀ ਡੀ.ਡੀ.ਓ. ਦੇ ਦਸਤਖਤ ਕਰਵਾਉਣ ਉਪਰੰਤ ਸਬੰਧਤ ਅਧਿਕਾਰੀ/ਕਰਮਚਾਰੀ ਪਾਸ ਭੇਜ ਦਿੱਤੇ ਜਾਂਦੇ ਹਨ।
4. ਬਜਟ ਅਲਾਟਮੈਂਟ ਅਤੇ ਸਰੰਡਰ ਕਰਨ ਸਬੰਧੀ ਵਿੱਤੀ ਸਾਲ ਦੌਰਾਨ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਤੋ ਬਜਟ (ਆਨਲਾਈਨ) ਇਸ ਜਿਲ੍ਹੇ ਨੂੰ ਪ੍ਰਾਪਤ ਹੁੰਦਾ ਹੈ। ਬਜਟ ਪ੍ਰਾਪਤ ਹੋਣ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਜੀ ਤੋਂ ਪ੍ਰਵਾਨਗੀ ਲੈ ਕੇ ਸਬ ਡਵੀਜ਼ਨਾਂ ਅਤੇ ਤਹਿਸੀਲਦਾਰਾਂ ਨੂੰ ਬਜਟ ਦੀ ਵੰਡ ਕੀਤੀ ਜਾਂਦੀ ਹੈ। ਵਿੱਤੀ ਸਾਲ ਦੇ ਅੰਤ ਵਿੱਚ ਮਾਨਯੋਗ ਡੀ.ਸੀ. ਸਾਹਿਬ ਤੋਂ ਪ੍ਰਵਾਨਗੀ ਲੈ ਕੇ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਜੀ ਨੂੰ ਬਚਦਾ ਬਜ਼ਟ ਸਰੰਡਰ ਕੀਤਾ ਜਾਂਦਾ ਹੈ।