ਈ-ਡਿਸਟ੍ਰਿਕਟ ਨਾਗਰਿਕ ਸੇਵਾਵਾਂ ਲਈ ਆਨਲਾਈਨ ਅਰਜ਼ੀ ਕਿਵੇਂ ਦੇਣੀ ਹੈ
- ਪੰਜਾਬ ਸਟੇਟ ਪੋਰਟਲ http://www.punjab.gov.in ਤੇ ਸਿਟੀਜ਼ਨ ਲਾਗਇਨ ਲਿੰਕ ਤੇ ਕਲਿੱਕ ਕਰੋ|
- ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ “New User” ਲਿੰਕ ਤੇ ਕਲਿੱਕ ਕਰੋ ਨਹੀਂ ਤਾਂ ਯੂਜ਼ਰਨੇਮ ਅਤੇ ਪਾਸਵਰਡ ਨਾਲ ਲਾਗ-ਇਨ ਕਰੋ|
- ਪਹਿਲੀ ਵਾਰ ਲਾਗ-ਇਨ ਕਰਨ ਤੇ ਯੂਜ਼ਰ ਨੂੰ ਉਸ ਦਾ ਪ੍ਰੋਫ਼ਾਈਲ ਅਪਡੇਟ ਕਰਨ ਲਈ ਕਿਹਾ ਜਾਵੇਗਾ| ਕਿਰਪਾ ਕਰਕੇ ਅਪਡੇਟ ਕਰੋ|
- ਖੱਬੇ ਮੇਨਯੂ ਵਿਚ “Fresh Application” ਲਿੰਕ ਤੇ ਕਲਿੱਕ ਕਰੋ|
- ਅਗਲੀ ਸਕ੍ਰੀਨ ਤੇ ਸਮੂਹ ਵਿਭਾਗਾਂ ਦੀਆਂ ਸੇਵਾਵਾਂ ਸੂਚੀਬੱਧ ਹਨ| ਪ੍ਰਾਪਤ ਕੀਤੀ ਜਾਣ ਵਾਲੀ ਸੇਵਾ ਦੀ ਚੋਣ ਕਰੋ ਅਤੇ ਸੇਵਾ ਦੇ ਸਾਹਮਣੇ ਦਿੱਤੇ “Apply” ਲਿੰਕ ਤੇ ਕਲਿੱਕ ਕਰੋ|
- ਨਵੇਂ ਐਪਲੀਕੇਸ਼ਨ ਸਕ੍ਰੀਨ ਤੇ ਆਲਟਰਨੇਟਿਵ 2 (ਆਨਲਾਈਨ ਫ਼ਾਰਮ ਐਪਲੀਕੇਸ਼ਨ) ਭਾਗ ਤੇ ਜਾਓ ਅਤੇ “Click here to fill the application form online” ਲਿੰਕ ਤੇ ਕਲਿੱਕ ਕਰੋ|
- ਫ਼ਾਰਮ ਭਰੋ ਅਤੇ “Submit” ਤੇ ਕਲਿੱਕ ਕਰੋ|
- “View Saved Application” ਲਿੰਕ ਤੇ ਕਲਿੱਕ ਕਰੋ, ਐਪਲੀਕੇਸ਼ਨ ਦੀ ਚੋਣ ਕਰੋ ਅਤੇ “Upload Supporting Documents” ਬਟਨ ਤੇ ਕਲਿੱਕ ਕਰੋ|
- ਸਹਾਇਕ ਦਸਤਾਵੇਜ਼ ਅਪਲੋਡ ਕਰੋ|