Close

ਡੀ.ਆਰ.ਏ. (ਟੀ) ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਭਾਰੀ ਬਾਰਸ਼ ਨਾਲ ਮਕਾਨਾਂ ਦੇ ਨੁਕਸਾਨ ਸਬੰਧੀ। ਹੈਡ 2245 ਅਧੀਨ ਬਾਰਸ਼ ਨਾਲ ਮਕਾਨਾਂ ਦੇ ਨੁਕਸਾਨ ਸਬੰਧੀ ਕੇਸਾਂ ਵਿੱਚ ਉਪ ਮੰਡਲ ਮੈਜਿਸਟਰੇਟ, ਬਰਨਾਲਾ/ਤਪਾ ਪਾਸੋਂ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਹੈ। ਪ੍ਰੋਫਾਰਮੇ ਤੇ ਸਰਟੀਫਿਕੇਟ ਵਿੱਚ ਮੁਕੰਮਲ ਰਿਪੋਰਟ ਪ੍ਰਾਪਤ ਹੋਣ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਜੀ ਦੇ ਹਸਤਾਖਰ ਕਰਵਾਉਣ ਉਪਰੰਤ ਪੰਜਾਬ ਸਰਕਾਰ ਪਾਸੋਂ ਸਬੰਧਤ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜਾ ਦੇਣ ਲਈ ਕੇਸ ਭੇਜੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਫੰਡਜ ਪ੍ਰਾਪਤ ਹੋਣ ਤੇ ਸਬੰਧਤ ਪ੍ਰਭਾਵਿਤ ਵਿਅਕਤੀਆਂ ਨੂੰ ਉਹਨਾਂ ਦਾ ਬਣਦਾ ਮੁਆਵਜਾ ਤਕਸੀਮ ਕਰਕੇ ਵਰਤੋਂ ਸਰਟੀਫਿਕੇਟ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।
2. ਪੰਜਾਬ ਲੈਂਡ ਰੈਵਿਿਨਉ ਐਕਟ, 1887 ਅਧੀਨ ਵਸੂਲੀ ਕੇਸਾਂ ਵਿੱਚ ਬਤੌਰ ਭੌਂ ਮਾਲੀਆਂ ਡਿਕਲੇਅਰ ਕਰਨ ਸਬੰਧੀ। ਐਸ.ਸੀ, ਬੀ.ਸੀ, ਚਾਇਲਡ ਲੇਬਰ, ਫੁਟਕਲ ਰਿਕਵਰੀ, ਮਾਈਨਿੰਗ, ਬੈਂਕ ਵਸੂਲੀ, ਪੀ.ਐਫ.ਸੀ, ਆਰ.ਡੀ.ਐਫ, ਖਾਦੀ ਬੋਰਡ ਦੇ ਦਫ਼ਤਰਾਂ ਵੱਲੋਂ ਵਸੂਲੀ ਲਈ ਕੇਸ ਇਸ ਦਫ਼ਤਰ ਪਾਸ ਭੇਜੇ ਜਾਂਦੇ ਹਨ। ਇਹਨਾਂ ਕੇਸਾਂ ਵਿੱਚ ਪੰਜਾਬ ਲੈਂਡ ਰੈਵਿਿਨਉ ਅਧੀਨ ਬਤੌਰ ਭੌ ਮਾਲੀਆਂ ਡਿਕਲੇਅਰ ਕਰਕੇ ਵਸੂਲੀ ਕਰਵਾਉਣ ਲਈ ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਪਾਸ ਭੇਜੇ ਜਾਂਦੇ ਹਨ। ਵਸੂਲੀ ਨਾ ਹੋਣ ਦੀ ਸੂਰਤ ਵਿੱਚ ਰਕਬਾ ਕੁਰਕ ਕਰਕੇ ਇਹਨਾਂ ਕੇਸਾਂ ਵਿੱਚ ਨਿਲਾਮੀ ਕਰਵਾਉਣ ਲਈ ਅਗਲੀ ਕਾਰਵਾਈ ਕੀਤੀ ਜਾਂਦੀ ਹੈ।
3. ਸਿਵਲ ਅਦਾਲਤਾਂ ਵਿੱਚ ਚੱਲਦੇ ਕੋਰਟ ਕੇਸਾਂ ਸਬੰਧੀ। ਮਾਨਯੋਗ ਸਿਵਲ ਅਦਾਲਤਾਂ ਵੱਲੋਂ ਪ੍ਰਾਪਤ ਹੋਣ ਵਾਲੇ ਕੇਸਾਂ ਵਿੱਚ ਪੈਰਵੀ ਕਰਨ ਲਈ ਤਹਿਸੀਲਦਾਰ / ਨਾਇਬ ਤਹਿਸੀਲਦਾਰ ਅਤੇ ਸਬੰਧਤ ਮਹਿਕਮਿਆਂ ਨੂੰ ਲੋੜੀਂਦੀ ਕਾਰਵਾਈ ਲਈ ਕੋਰਟ ਕੇਸ ਭੇਜ ਦਿੱਤੇ ਜਾਂਦੇ ਹਨ। ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਵੱਲੋਂ ਇਹਨਾਂ ਕੇਸ ਦੀ ਨਿਸ਼ਚਿਤ ਪੇਸ਼ਿਆਂ ਨੂੰ ਕੀਤੀ ਗਈ ਪੈਰਵੀ ਬਾਰੇ ਇਸ ਸ਼ਾਖਾ ਦੇ ਕੋਰਟ ਕੇਸ ਰਜਿਸਟਰ ਨਿਸ਼ਚਿਤ ਪੇਸ਼ਿਆਂ ਦੀ ਮਿਤੀ ਦਰਜ ਕੀਤੀ ਜਾਂਦੀ ਹੈ।
4. ਸਬੰਧਤ ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਵੱਲੋਂ ਕੀਤੀ ਗਈ ਰਿਕਵਰੀ ਸਬੰਧੀ Manual ਨਕਸ਼ੇ ਤਿਆਰ ਕਰਕੇ IWDMS ਦੀ Website ਤੇ Online ਨਕਸ਼ੇ ਅਪਡੇਟ ਕਰਨ ਸਬੰਧੀ। ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਭੇਜੇ ਗਏ ਐਸ.ਸੀ, ਬੀ.ਸੀ, ਚਾਇਲਡ ਲੇਬਰ, ਫੁਟਕਲ ਰਿਕਵਰੀ, ਮਾਈਨਿੰਗ, ਬੈਂਕ ਵਸੂਲੀ, ਪੀ.ਐਫ.ਸੀ, ਆਰ.ਡੀ.ਐਫ, ਖਾਦੀ ਬੋਰਡ ਦੇ ਰਿਕਵਰੀ ਕੇਸਾਂ ਵਿੱਚ ਕੀਤੀ ਗਈ ਰਿਕਵਰੀ ਸਬੰਧੀ ਝ਼ਅਚ਼; ਨਕਸ਼ੇ ਅਨੁਸਾਰ ਜਿਲ੍ਹੇ ਦਾ ਝ਼ਅਚ਼; ਞਕਫਰਡਕਗਖ ਨਕਸ਼ਾ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਰੁਣਝਛ ਦੀ ਛਜਵਕ ਤੇ ਹਰ ਮਹੀਨੇ ਓਬਦ਼ਵਕ ਕੀਤਾ ਜਾਂਦਾ ਹੈ।
5. ਭਾਰੀ ਬਾਰਸ਼/ਗੜ੍ਹੇਮਾਰੀ/ਫਲੱਡ/ਚਿੱਟੀ ਮੱਖੀ ਨਾਲ ਜਿਲੇ੍ਹ ਵਿੱਚ ਫਸਲਾਂ ਦੇ ਨੁਕਸਾਨ ਸਬੰਧੀ। ਹੈਡ 2245 ਅਧੀਨ ਬਾਰਸ਼/ਗੜੇ੍ਹਮਾਰੀ/ਫਲੱਡ/ਚਿੱਟੀ ਮੱਖੀ ਨਾਲ ਜਿਲ੍ਹੇ ਵਿੱਚ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਕੇਸਾਂ ਵਿੱਚ ਉਪ ਮੰਡਲ ਮੈਜਿਸਟਰੇਟ, ਬਰਨਾਲਾ/ਤਪਾ ਪਾਸੋਂ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਹੈ। ਪ੍ਰੋਫਾਰਮੇ ਤੇ ਸਰਟੀਫਿਕੇਟ ਵਿੱਚ ਮੁਕੰਮਲ ਰਿਪੋਰਟ ਪ੍ਰਾਪਤ ਹੋਣ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਜੀ ਦੇ ਹਸਤਾਖਰ ਕਰਵਾਉਣ ਉਪਰੰਤ ਪੰਜਾਬ ਸਰਕਾਰ ਪਾਸੋਂ ਸਬੰਧਤ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜਾ ਦੇਣ ਲਈ ਕੇਸ ਭੇਜੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਫੰਡਜ ਪ੍ਰਾਪਤ ਹੋਣ ਤੇ ਸਬੰਧਤ ਪ੍ਰਭਾਵਿਤ ਵਿਅਕਤੀਆਂ ਨੂੰ ਉਹਨਾਂ ਦਾ ਬਣਦਾ ਮੁਆਵਜਾ ਤਕਸੀਮ ਕਰਕੇ ਵਰਤੋਂ ਸਰਟੀਫਿਕੇਟ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।
6. ਫਸਲਾਂ/ਮਕਾਨਾਂ ਲਈ ਪ੍ਰਾਪਤ ਹੋਏ ਫੰਡਜ ਦੀ ਸਲਾਨਾ ਪ੍ਰਬੰਧਕੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜਣ ਸਬੰਧੀ। ਹੈਡ 2245 ਅਧੀਨ ਫਸਲਾਂ/ਮਕਾਨਾਂ ਦੇ ਨੁਕਸਾਨ ਉਪਰੰਤ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੇ ਫੰਡਜ ਤਕਸੀਮ ਹੋਣ ਉਪਰੰਤ ਭੇਜੇ ਗਏ ਵਰਤੋਂ ਸਰਟੀਫਿਕੇਟ ਅਨੁਸਾਰ ਸਾਲਾਨਾ ਪ੍ਰਬੰਧਕੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹਸਤਾਖਰ ਕਰਵਾਉਣ ਉਪਰੰਤ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਂਦੀ ਹੈ।
7. ਖੁਦਕਸ਼ੀ ਕੇਸਾਂ ਵਿੱਚ ਫੰਡਜ ਪ੍ਰਾਪਤ ਕਰਨ ਸਬੰਧੀ। ਹੈਡ 2235 ਅਧੀਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01/04/2013 ਤੋਂ ਬਾਅਦ ਦੇ ਖੁਦਕਸ਼ੀ ਕੇਸਾਂ ਦੀ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਵੱਲੋਂ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਵਾਈ ਜਾਂਦੀ ਹੈ ਅਤੇ ਪ੍ਰਵਾਨ ਹੋਣ ਵਾਲੇ ਖੁਦਕਸ਼ੀ ਕੇਸਾਂ ਦੀ ਰਿਪੋਰਟ ਸਬੰਧਤ ਪ੍ਰੋਫਾਰਮੇ ਵਿੱਚ ਤਿਆਰ ਕਰਕੇ ਅਤੇ ਕਮੇਟੀ ਮੈਂਬਰਾਂ ਦੇ ਹਸਤਾਖਰ ਕਰਵਾਉਣ ਉਪਰੰਤ ਇਸ ਦਫ਼ਤਰ ਨੂੰ ਭੇਜੀ ਜਾਂਦੀ ਹੈ। ਪ੍ਰੋਫਾਰਮੇ ਵਿੱਚ ਪ੍ਰਵਾਨ ਖੁਦਕਸ਼ੀ ਕੇਸਾਂ ਲਈ ਫੰਡਜ ਪ੍ਰਾਪਤ ਕਰਨ ਲਈ ਇਸ ਦਫ਼ਤਰ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਫੰਡਜ ਪ੍ਰਾਪਤ ਹੋਣ ਤੇ ਇਹ ਫੰਡਜ ਸਬੰਧਤ ਪ੍ਰਭਾਵਿਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਹਦਾਇਤਾਂ ਅਨੁਸਾਰ ਤਕਸੀਮ ਕੀਤੇ ਜਾਂਦੇ ਹਨ। ਫੰਡਜ ਤਕਸੀਮ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹਸਤਾਖਰ ਕਰਵਾਉਣ ਉਪਰੰਤ ਵਰਤੋਂ ਸਰਟੀਫਿਕੇਟ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।
8. ਫਸਲਾਂ/ਮਕਾਨਾਂ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਏ ਫੰਡਜ ਦਾ ਆਡਿਟ ਕਰਵਾਉਣ ਸਬੰਧੀ। ਹੈਡ 2245 ਅਧੀਨ ਫਸਲਾਂ/ਮਕਾਨਾਂ ਦੇ ਨੁਕਸਾਨ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੇ ਫੰਡਜ ਦਾ ਹਰ ਸਾਲ ਆਡਿਟ ਪਾਰਟੀ ਨੂੰ ਆਡਿਟ ਕਰਵਾਉਣਾ ਅਤੇ ਮਾਨਯੋਗ ਮਹਾਂਲੇਖਾਕਾਰ ਪੰਜਾਬ, ਚੰਡੀਗੜ੍ਹ ਜੀ ਪਾਸ ਪੈਡਿੰਗ ਪੈਰ੍ਹਿਆਂ ਦੀ ਆਡਿਟ ਰਿਪੋਰਟ ਤਿਆਰ ਕਰਕੇ ਭੇਜਣਾ।
9. ਖੁਦਕਸ਼ੀ ਕੇਸਾਂ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਏ ਫੰਡਜ ਦਾ ਆਡਿਟ ਕਰਵਾਉਣ ਸਬੰਧੀ। ਯ  ਹੈਡ 2235 ਅਧੀਨ ਖੁਦਕਸ਼ੀ ਕੇਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੇ ਫੰਡਜ ਦਾ ਹਰ ਸਾਲ ਆਡਿਟ ਪਾਰਟੀ ਨੂੰ ਆਡਿਟ ਕਰਵਾਉਣਾ ਅਤੇ ਮਾਨਯੋਗ ਮਹਾਂਲੇਖਾਕਾਰ ਪੰਜਾਬ, ਚੰਡੀਗੜ੍ਹ ਜੀ ਪਾਸ ਪੈਡਿੰਗ ਪੈਰ੍ਹਿਆਂ ਦੀ ਆਡਿਟ ਰਿਪੋਰਟ ਤਿਆਰ ਕਰਕੇ ਭੇਜਣਾ।
10. ਫਲੱਡ ਸੀਜਨ ਮਹੀਨਾ ਜੂਨ ਤੋਂ ਸਤੰਬਰ ਤੱਕ ਪੱਤਰ ਵਿਹਾਰ ਸਬੰਧੀ। ਫਲੱਡ ਸੀਜਨ ਮਹੀਨਾ ਜੂਨ ਤੋਂ ਪਹਿਲਾਂ ਤਿਆਰੀਆਂ ਕਰਨ ਸਬੰਧੀ ਮੀਟਿੰਗ ਕਰਵਾਉਣਾ, ਫਲੱਡ ਸੀਜਨ ਮਹੀਨਾ ਜੂਨ ਤੋਂ ਸਤੰਬਰ ਤੱਕ ਫਲੱਡ ਕੰਟਰੋਲ ਰੂਮ ਸਥਾਪਿਤ ਕਰਨਾ, ਕਰਮਚਾਰੀਆਂ ਦੀਆਂ ਡਿਊਟੀਆਂ ਕੰਟਰੋਲ ਰੂਮ ਵਿੱਚ ਲਗਾਉਣ, ਰੋਜਾਨਾ/ਮਹੀਨਾਵਾਰ ਵਰਖਾ ਵਿਵਰਣ ਰਿਪੋਰਟ ਸਰਕਾਰ ਨੂੰ ਭੇਜਣਾ, ਡਰੇਨੇਜ ਵਿਭਾਗ ਪਾਸੋਂ ਜਿਲ੍ਹਾ ਬਰਨਾਲਾ ਵਿੱਚ ਪੈਂਦੀਆਂ ਡਰੇਨਾਂ ਦੀ ਸਫਾਈ ਕਰਵਾਉਣ ਸਬੰਧੀ ਪੱਤਰ ਵਿਹਾਰ ਸਬੰਧੀ ਕੰਮ।
11. ਜਿਲ੍ਹਾ ਬਰਨਾਲਾ ਵਿਖੇ ਕਿਸਾਨਾਂ ਵੱਲੋਂ ਕਣਕ/ਝੌਨਾ ਦੀ ਫਸਲ ਕੱਟਣ ਤੋਂ ਬਾਅਦ ਰਹਿ ਜਾਂਦੀ ਪਰਾਲੀ/ਨਾੜ (ਰਹਿੰਦ-ਖੂੰਹਦ) ਅੱਗ ਲਗਾਉਣ ਤੋਂ ਰੋਕਣ ਲਈ ਪੱਤਰ ਵਿਹਾਰ ਸਬੰਧੀ ਕੰਮ। ਜਿਲ੍ਹਾ ਬਰਨਾਲਾ ਵਿਖੇ ਕਿਸਾਨਾਂ ਵੱਲੋਂ ਕਣਕ/ਝੌਨਾ ਦੀ ਫਸਲ ਕੱਟਣ ਤੋਂ ਬਾਅਦ ਰਹੀ ਜਾਂਦੀ ਪਰਾਲੀ/ਨਾੜ (ਰਹਿੰਦ-ਖੂੰਹਦ) ਅੱਗ ਲਗਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗ ਕਾਰਵਾਈ ਕਰਨ ਲਈ ਸਬੰਧਤ ਦਫ਼ਤਰਾਂ ਨਾਲ ਪੱਤਰ ਵਿਹਾਰ ਦਾ ਕੰਮ ਕੀਤਾ ਜਾਂਦਾ ਹੈ।
12. ਪੰਜਾਬ ਸਰਕਾਰ ਦੀ ਕਿਸਾਨਾਂ ਦੇ ਕਰਜੇ ਮਾਫ਼ੀ ਸਕੀਮ ਸਬੰਧੀ ਪੱਤਰ ਵਿਹਾਰ ਦਾ ਕੰਮ। ਜਿਲ੍ਹਾ ਬਰਨਾਲਾ ਵਿਖੇ ਕਿਸਾਨਾਂ ਦੇ ਕਰਜੇ ਮਾਫ ਕਰਨ ਸਬੰਧੀ ਚਲਾਈ ਸਕੀਮ ਦੀਆਂ ਹਦਾਇਤਾਂ ਅਨੁਸਾਰ ਯੋਗ ਕਾਰਵਾਈ ਕਰਨ ਲਈ ਲੀਡ ਬੈਂਕ ਅਫ਼ਸਰ, ਸਟੇਟ ਬੈਂਕ ਆਫ਼ ਇੰਡੀਆ, ਏ.ਡੀ.ਬੀ ਸ਼ਾਖਾ, ਬਰਨਾਲਾ ਅਤੇ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਰਨਾਲਾ ਅਤੇ ਉਪ ਮੰਡਲ ਮੈਜਿਸਟਰੇਟ, ਬਰਨਾਲਾ/ਤਪਾ ਨਾਲ ਪੱਤਰ ਵਿਹਾਰ ਸਬੰਧੀ ਕੰਮ ਕੀਤਾ ਜਾਂਦਾ ਹੈ।
13. ਸਿਵਲ ਅਦਾਲਤਾਂ ਵੱਲੋਂ ਪ੍ਰਾਪਤ ਹੋਣ ਵਾਲੇ ਰਿਕਵਰੀ ਵਰੰਟਾਂ ਸਬੰਧੀ। ਮਾਨਯੋਗ ਸਿਵਲ ਅਦਾਲਤਾਂ ਵੱਲੋਂ ਪ੍ਰਾਪਤ ਹੋਣ ਵਾਲੇ ਰਿਕਵਰੀ ਵਰੰਟ ਕੇਸਾਂ ਵਿੱਚ ਵਸੂਲੀ ਕਰਵਾਉਣ ਲਈ ਕੇਸ ਦੀ ਕਾਪੀ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਭੇਜ ਦਿੱਤੀ ਜਾਂਦੀ ਹੈ। ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸੋਂ ਕੇਸਾਂ ਵਿੱਚ ਰਿਕਵਰੀ ਕਰਵਾਕੇ ਚਲਾਨ ਦੀ ਕਾਪੀ ਇਸ ਦਫ਼ਤਰ ਨੂੰ ਭੇਜੀ ਜਾਂਦੀ ਹੈ। ਇਸ ਉਪਰੰਤ ਅਸਲ ਕੇਸ ਸਮੇਤ ਚਲਾਨ ਦੀ ਕਾਪੀ ਨਾਲ ਨੱਥੀ ਕਰਕੇ ਮਾਨਯੋਗ ਸਿਵਲ ਅਦਾਲਤ ਵਿੱਚ ਭੇਜ ਦਿੱਤਾ ਜਾਂਦਾ ਹੈ।