Close

ਐਚ.ਆਰ.ਏ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਅਸਟਾਮ ਫਰੋਸਾਂ ਦੇ ਲਾਇਸੰਸਾਂ ਸਬੰਧੀ। ਅਸਟਾਮ ਫਰੋਸਾਂ ਦੇ ਲਾਇਸੰਸ ਜਾਰੀ/ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਸਟਾਮ ਫਰੋਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ।

2. ਵਸੀਕਾ ਨਵੀਸਾਂ ਦੇ ਲਾਇਸੰਸਾਂ ਸਬੰਧੀ। ਵਸੀਕਾ ਨਵੀਸਾਂ ਦੇ ਲਾਇਸੰਸ ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਸੀਕਾ ਨਵੀਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ।

3. ਅਰਜੀ ਨਵੀਸਾਂ ਦੇ ਲਾਇਸੰਸਾਂ ਸਬੰਧੀ। ਅਰਜੀ ਨਵੀਸਾਂ ਦੇ ਲਾਇਸੰਸ ਰੀਨਿਊ /ਕੈਂਸਲ ਕਰਨ ਸਬੰਧੀ ਇਸ ਸ਼ਾਖਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਰਜੀ ਨਵੀਸਾਂ ਨਾਲ ਸਬੰਧਤ ਸਿਕਾਇਤਾਂ ਵੀ ਇਸ ਸ਼ਾਖਾ ਵਿੱਚ ਡੀਲ ਕੀਤੀਆਂ ਜਾਂਦੀਆਂ ਹਨ।
4. ਸਿਕਾਇਤਾਂ ਸਬੰਧੀ। :  ਜੋ ਰਜਿਸਟਰੀਆਂ ਗਲਤ ਕੋਡ ਵਿੱਚ ਜਾਂ ਘੱਟ ਰੇਟ ਪਰ ਹੁੰਦੀਆਂ ਹਨ। ਉਹਨਾਂ ਸਬੰਧੀ ਪ੍ਰਾਪਤ ਹੋਣ ਵਾਲੀਆਂ ਸਿਕਾਇਤਾਂ ਇਸ ਸ਼ਾਖਾ ਵੱਲੋਂ ਡੀਲ ਕੀਤੀਆਂ ਜਾਂਦੀਆਂ ਹਨ।

5. ਨੋਟਰੀ ਪਬਲਿਕਾਂ ਦੇ ਲਾਇਸੰਸਾਂ ਸਬੰਧੀ। ਨੋਟਰੀ ਪਬਲਿਕ ਦੇ ਲਾਇਸੰਸ ਨਾਲ ਸਬੰਧਤ ਕਾਰਵਾਈ ਵੀ ਇਸ ਸ਼ਾਖਾ ਵੱਲੋਂ ਕੀਤੀ ਜਾਂਦੀ ਹੈ ।
6. ਕੁਲੈਟਰ ਰੇਟ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਮੀਨੀ ਖਰੀਦੋ ਫਰੋਖਤ ਦੇ ਰੇਟ ਨਿਰਧਾਰਿਤ ਕੀਤੇ ਜਾਂਦੇ ਹਨ।
7. ਕੋਰਟ ਕੇਸ ਗਲਤ ਰੇਟ ਪਰ ਰਜਿਸਟਰੀਆਂ ਤਸਦੀਕ ਹੋਣ ਸਬੰਧੀ ਜੋ ਵੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸਿਵਲ ਕੋਰਟ ਜਾਂ ਮਾਨਯੋਗ ਕਮਿਸ਼ਨਰ, ਪਟਿਆਲਾ ਜੀ ਦੀ ਅਦਾਲਤ ਵਿਖੇ ਚਲਦੇ ਹਨ।

8. ਆਡਿਟ ਨੋਟ। ਵੱਖ-ਵੱਖ ਆਡਿਟ ਏੰਜਸੀਆਂ ਵੱਲੋ ਤਹਿਸੀਲ ਅਤੇ ਸਬ ਤਹਿਸੀਲਾਂ ਦਾ ਸਮੇਂ-ਸਮੇਂ ਤੇ ਆਡਿਟ ਕੀਤਾ ਜਾਂਦਾ ਹੈ, ਕੀਤੇ ਗਏ ਆਡਿਟ ਦੌਰਾਨ ਕੱਢੇ ਗਏ ਪੈਰਿਆਂ ਨੂੰ ਸੈਟਲ ਕਰਵਾਉਣ ਸਬੰਧੀ।

9. ਸਟੈਂਪ ਅਤੇ ਰਜਿਸਟਰੇਸ਼ਨ ਸਬੰਧੀ ਹੋਈ ਆਮਦਨ ਅਤੇ ਖਰਚਾ ਸਟੇਟਮੈਂਟ। ਸਟੈਂਪ ਅਤੇ ਰਜਿਸਟਰੇਸ਼ਨ ਅਧੀਨ ਜੋ ਆਮਦਨ/ਖਰਚ ਹੁੰਦਾ ਹੈ। ਉਸ ਸਬੰਧੀ ਸਟੈਟਮੈਂਟਾਂ ਮਹੀਨਾਵਾਰ ਪੰਜਾਬ ਸਰਕਾਰ ਅਤੇ ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਨੂੰ ਭੇਜੀਆਂ ਜਾਂਦੀਆਂ ਹਨ।