Close

ਆਰ.ਆਰ.ਏ ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. 1984 ਦੇ ਦੰਗਾ ਪੀੜ੍ਹਤ ਪਰਿਵਾਰਾਂ ਦੇ ਲਾਲ ਕਾਰਡਾਂ ਸਬੰਧੀ। 1984 ਦੇ ਦੰਗਿਆਂ/ਅੱਤਵਾਦ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਲਾਲ ਕਾਰਡ ਜਾਰੀ ਕਰਨ  ਅਤੇ ਲਾਲ ਕਾਰਡ ਧਾਰਕਾਂ ਦੇ ਕਾਰਡਾਂ ਵਿੱਚ ਉਨ੍ਹਾਂ ਦੇ ਪੋਤੇ-ਪੋਤੀਆਂ, ਦੋਹਤ-ਦੋਹਤੀਆਂ ਦੇ ਨਾਮ ਲਾਲ ਕਾਰਡ ਦਰਜ ਕਰਨ ਦਾ ਕੰਮ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ। 
2. ਅੱਤਵਾਦ/ਦੰਗਾ ਪੀੜ੍ਹਤ ਪਰਿਵਾਰਾਂ ਦੇ ਨਿਰਭਰ ਮੈਂਬਰਾਂ ਨੂੰ ਨੌਕਰੀ ਦੇਣ ਸਬੰਧੀ ਅੱਤਵਾਦ/ ਦੰਗਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਸਬੰਧੀ ਕੰਮ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ।
3. ਬੀ.ਐਮ 26,29 ਸਬੰਧੀ। ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਏ ਬਜਟ ਨੂੰ ਉਪ ਮੰਡਲ ਮੈਜਿਸਟਰੇਟ, ਬਰਨਾਲਾ/ਤਪਾ ਨੂੰ ਤਕਸੀਮ ਕਰਨ ਉਪਰੰਤ ਹਰ ਮਹੀਨੇ ਉਨ੍ਹਾਂ ਦੇ ਦਫ਼ਤਰ ਵੱਲੋਂ ਕੀਤੇ ਜਾਂਦੇ ਖਰਚੇ ਦਾ ਵੇਰਵਾ ਬੀ.ਐਮ 26,29 ਤਹਿਤ ਪ੍ਰਾਪਤ ਕਰਨ ਕਰਕੇ ਰਿਪੋਰਟ ਸਰਕਾਰ ਨੂੰ ਭੇਜਣਾ ਆਦਿ ਕੰਮ ਇਸ ਸ਼ਾਖਾ ਵਿੱਚ ਕੀਤਾ ਜਾਂਦਾ ਹੈ।