Close

ਇਤਿਹਾਸ

ਬਰਨਾਲਾ ਇੱਕ ਸਮੇਂ ਰਿਆਸਤ ਦੀ ਰਾਜਧਾਨੀ ਸੀ। ਜਦੋਂ ਪਟਿਆਲਾ ਰਿਆਸਤ ਬਣੀ ਤਾਂ ਉਦੋਂ ਇਹ ਜ਼ਿਲ੍ਹੇ ਦਾ ਹੈਡਕੁਆਟਰ ਸੀ, ਬਠਿੰਡਾ ਤੇ ਮਾਨਸਾ ਇਸ ਦੀਆਂ ਤਹਿਸੀਲਾਂ ਸਨ। ਭਾਰਤ ਦੀ ਅਜਾਦੀ ਸਮੇਂ ਬਠਿੰਡਾ ਇੱਕ ਅਲੈਹਦਾ ਜਿਲ੍ਹਾ ਬਣ ਗਿਆ ਭਾਰਤ ਅਜਾਦ ਹੋਣ ਤੇ 1954 ਵਿੱਚ ਰਿਆਸਤਾ ਖਤਮ ਹੋ ਗਈਆਂ ਤੇ ਪੈਪਸੂ ਰਾਜ ਬਣ ਗਿਆ ਉਦੋਂ ਵੀ ਬਰਨਾਲਾ ਜਿਲ੍ਹਾ ਹੈਡਕੁਆਟਰ ਸੀ। ਰਾਮਪੁਰਾ ਤੇ ਮਲੇਰਕੋਲਟਲਾ ਇਸ ਦੀਆਂ ਤਹਿਸੀਲਾਂ ਸਨ। ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਤੋਂ ਵੱਖਰਾ ਹੋ ਗਿਆ ਤੇ ਪੰਜਾਬ ਵਿੱਚ ਰਲ ਗਿਆ ਅਤੇ ਬਰਨਾਲੇ ਜ਼ਿਲ੍ਹੇ ਦਾ ਰੁਤਬਾ ਘਟ ਗਿਆ। ਉਸ ਵੇਲੇ ਇਹ ਸਿਰਫ ਇੱਕ ਸਬ ਡਵੀਜਨ ਸੀ ਪਹਿਲਾਂ ਬਰਨਾਲਾ ਜ਼ਿਲ੍ਹੇ ਦਾ ਹੈਡਕੁਆਰਟਰ ਹੋਣ ਦੇ ਨਾਤੇ ਇਥੇ ਜਿਲ੍ਹਾ ਸੈਸ਼ਨ ਜੱਜ ਦਾ ਕੋਰਟ ਸੀ ਪਰ ਜਦੋਂ ਇਹ ਸਬ ਡਵੀਜਨ ਬਣ ਗਿਆ ਤੇ ਇਥੇ ਵਧੀਕ ਜਿਲ੍ਹਾ ਤੇ ਸ਼ੈਸ਼ਨ ਜੱਜ ਦੀਆਂ ਸ਼ਕਤੀਆਂ ਭੇਟ ਕੀਤੀਆਂ ਗਈਆਂ।

ਡੇਰਾ ਬਾਬਾ ਗਾਂਧਾ ਸਿੰਘ ਵੀ ਬਰਨਾਲੇ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਜਰ ਆਉਂਦਾ ਹੈ । ਇੱਕਵਾਰ ਬੀਬੀ ਪ੍ਰਧਾਨ ਕੌਰ ਜੋ ਪ੍ਰਧਾਨ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਮਹਾਰਾਜਾ ਆਲਾ ਸਿੰਘ ਦੀ ਲੜਕੀ ਸੀ, ਆਪਣੇ ਸਫਰ ਦੌਰਾਨ ਮੁਕਤਸਰ ਪਹੁੰਚੀ ਤੇ ਬਾਬਾ ਲੰਮਰ ਸਿੰਘ ਨੂੰ ਮਿਲੀ ਅਤੇ ਉਸ ਦੇ ਪ੍ਰਵਚਨ (ਸੰਗਤ) ਸੁਣੇ ।ਉਸ ਨੇ ਦੇਖਿਆ ਕਿ ਲਗਾਤਾਰ ਭੋਜਨ ਵਰਤਾਇਆ ਜਾ ਰਿਹਾ ਹੈ। ਇਸ ਗੱਲ ਨੇ ਉਸ ਤੇ ਬਹੁਤ ਡੂੰਘਾ ਅਸਰ ਪਾਇਆ ਉਸ ਨੇ ਬਾਬਾ ਲੰਮਰ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਵਰਗਾ ਉੱਚੇ ਚਰਿੱਤਰ ਵਾਲਾ ਸੰਤ ਬਰਨਾਲੇ ਭੇਜਿਆ ਜਾਵੇ ਜੋ ਉੱਥੇ ਵਰਗੀ ਸੰਗਤ ਸ਼ੁਰੂ ਕਰੇ ਤੇ ਉੱਥੇ ਵਰਗੀ ਲੰਗਰ ਸੇਵਾ ਦਾ ਪ੍ਰਬੰਧ ਕਰੇ ਸਕੇ। ਉਸ ਦੀ ਬੇਨਤੀ ਸਵੀਕਾਰ ਕਰਦਿਆਂ ਬਾਬਾ ਲੰਮਰ ਸਿੰਘ ਨੇ ਆਪਣੇ ਇੱਕ ਸਿੱਖਿਅਤ ਚੇਲਾ ਪੰਡਤ ਨਿੱਕਾ ਸਿੰਘ ਨੂੰ ਬਰਨਾਲੇ ਦੇ ਯੋਗ ਸਮਝਿਆ।

ਮਹਾਰਾਜਾ ਆਲਾ ਸਿੰਘ ਨੇ ਬਾਬਾ ਲੰਮਰ ਸਿੰਘ ਤੇ ਪੰਡਤ ਨਿੱਕਾ ਸਿੰਘ ਬਾਰੇ ਬਹੁਤ ਕੁਝ ਸੁਣਿਆ ਸੀ। ਜਦੋਂ ਉਸ ਨੇ ਬੀਬੀ ਵਾਸਤੇ ਇੱਕ ਸਿੱਖਿਅਤ ਅਧਿਆਪਕ ਦੀ ਨਿਯੁਕਤੀ ਦੀ ਗੱਲ ਕੀਤੀ ਤਾਂ ਪੰਡਤ ਨਿੱਕਾ ਸਿੰਘ ਦਾ ਨਾਮ ਸਭ ਤੋਂ ਉੱਪਰ ਲਿਆ ਗਿਆ। ਬਾਬਾ ਲੰਮਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਇਆ ਪੰਡਤ ਨਿੱਕਾ ਸਿੰਘ ਬਰਨਾਲਾ ਪਹੁੰਚਿਆ ਤੇ ਮਹਾਰਾਜਾ ਆਲਾ ਸਿੰਘ ਨੇ ਉਸ ਨੂੰ ਰਹਿਣ ਲਈ ਇੱਕ ਆਲੀਸ਼ਾਨ ਘਰ ਦਿੱਤਾ ਪੰਡਤ ਜੀ ਨੇ ਇਥੇ ਸੰਗਤ ਕਰਨੀ ਸ਼ੁਰੂ ਕੀਤੀ ਇਸ ਤਰ੍ਹਾਂ ਡੇਰਾ ਬਾਬਾ ਗਾਂਧਾ ਸਿੰਘ ਹੋਂਦ ਵਿੱਚ ਆਇਆ ਤੇ ਕਿਲ੍ਹਾ ਵਿੱਚ ਲਗਾਤਾਰ ਲੰਗਰ ਪ੍ਰਬੰਧ ਹੋਇਆ ਜਿਥੇ ਹਰ ਰੋਜ਼ ਸੈਕੜੇ ਲੋਕ ਲੰਗਰ ਛਕਦੇ ਸਨ। ਅੱਜ ਵੀ ਬਾਬਾ ਆਲਾ ਸਿੰਘ ਦੀਆਂ ਭੱਠੀਆਂ ਮੌਜੂਦ ਹਨ। ਇਹ ਗੁਰਦੁਆਰਾ ਬਾਬਾ ਚੁੱਲ੍ਹਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ।

ਇਸ ਤੋਂ ਇਲਾਵਾ ਬਰਨਾਲਾ ਪਰਜਾ ਮੰਡਲ ਲਹਿਰ ਦੀਆਂ ਖਾਸ ਗਤੀ ਵਿਧੀਆ ਦਾ ਕੇਂਦਰ ਬਿੰਦੂ ਰਿਹਾ ਹੈ। ਅਤੇ ਸਰਕਾਰ ਸੇਵਾ ਸਿੰਘ ਠੀਕਰੀਵਾਲਾ ਪਰਜਾ ਮੰਡਲ ਦਾ ਇੱਕ ਸਿਰਕੱਢ ਨਾਇਕ ਰਿਹਾ ਹੈ। ਹਰ ਸਾਲ 19 ਜਨਵਰੀ ਨੂੰ ਉਸ ਦੀ ਯਾਦ ਤਿੰਨ ਦਿਨਾਂ ਦੇ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿੱਥੇ ਵੱਖ-ਵੱਖ ਪਾਰਟੀਆਂ ਰਾਜਨੀਤਕ ਰੋਸ ਕਰਦੀਆਂ ਹਨ।

ਬਰਨਾਲਾ ਜਿਲ੍ਹਾ 19/11/2006 ਨੂੰ ਹੋਂਦ ਵਿੱਚ ਆਇਆ ਤੇ ਪਹਿਲੇ ਡਿਪਟੀ ਕਮਿਸ਼ਨਰ ਸ: ਸੁਰਜੀਤ ਸਿੰਘ ਢਿੱਲੋਂ ਨੂੰ ਬਣਨ ਦਾ ਮਾਨਪ੍ਰਾਪਤ ਹੋਇਆ ਜਿਲ੍ਹਾ ਬਰਨਾਲਾ ਵਿਖੇ ਦੋ ਸਬ ਡਵੀਜਨਾਂ ਬਰਨਾਲਾ ਅਤੇ ਤਪਾ ਹਨ। ਤਿੰਨ ਸਬ ਤਹਿਸੀਲਾਂ ਮਹਿਲ ਕਲਾਂ,ਭਦੌੜ ਅਤੇ ਧਨੌਲਾ ਹਨ। ਤਿੰਨ ਬਲਾਕ ਬਰਨਾਲਾ, ਮਹਿਲ ਕਲਾਂ ਅਤੇ ਸਹਿਣਾ ਹਨ। ਜ਼ਿਲ੍ਹੇ ਦੀਆਂ ਪੰਜ ਮਿਊਸਂਪਲ ਕਮੇਟੀਆਂ ਹਨ। ਬਰਨਾਲਾ ਜ਼ਿਲ੍ਹੇ ਦੇ ਤਿੰਨ ਅਸੈਂਬਲੀ ਹਲਕੇ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਹਨ। ਪਾਰਲੀਮੈਂਟ ਦੀ ਸੀਟ ਸੰਗਰੂਰ ਨਾਲ ਜੁੜੀ ਹੈ। ਲਗਭਗ ਸਾਰਿਆਂ ਮਹਿਕਮਿਆਂ ਦੇ ਦਫਤਰ ਸਥਾਪਤ ਹੋ ਚੁੱਕੇ ਹਨ।