1.
|
ਪੈਟਰੋਲ ਪੰਪ,ਗੈਸ ਸਿੰਲਡਰ ਸਟੋਰ ਕਰਨ ਸਬੰਧੀ ਐਨ.ਓ.ਸੀ।
|
ਕੋਈ ਵੀ ਪੈਟਰੋਲ ਪੰਪ,ਗੈਸ ਸਿੰਲਡਰ ਸਟੋਰ ਕਰਨ ਸਬੰਧੀ ਕੋਈ ਵੀ ਫਰਮ ਵੱਲੋ ਐਨ.ਓ.ਸੀ ਲੈਣ ਲਈ ਅਪਲਾਈ ਕੀਤਾ ਜਾਂਦਾ ਹੈ ਤਾ ਸਬੰਧਤ ਵਿਭਾਗਾ ਤੋ ਐਨ.ਓ.ਸੀ ਪ੍ਰਾਪਤ ਕਰਕੇ ਫਾਇਨਲ ਐਨ.ਓ.ਸੀ ਜਾਰੀ ਕੀਤਾ ਜਾਂਦਾ ਹੈ।
|
2.
|
ਅਸਲਾ ਡੀਲਰਾਂ ਵੱਲੋ ਹਥਿਆਰ ਖਰੀਦਣ ਸਬੰਧੀ ਐਨ.ਓ.ਸੀ।
|
ਜਦੋੋ ਕੋਈ ਵੀ ਡੀਲਰ ਹਥਿਆਰ ਖਰੀਦ ਕਰਨ ਸਬੰਧੀ ਐਨ.ਓ.ਸੀ ਅਪਲਾਈ ਕਰਦਾ ਹੈ ਤਾ ਬਣਦੀ ਫੀਸ ਬੈਕ ਵਿੱਚ ਚਲਾਨ ਰਾਹੀ ਜਮ੍ਹਾ ਕਰਵਾ ਕੇ ਐਨ.ਓ.ਸੀ ਲੈਣ ਲਈ ਅਪਲਾਈ ਕੀਤਾ ਜਾਂਦਾ ਹੈੈ।
|
3.
|
ਅਸਲਾ ਡੀਲਰਾਂ ਵੱਲੋ ਹਥਿਆਰ ਕਾਰਤੂਸ ਬਾਹਰਲੇ ਜਿਲ੍ਹੇ ਦੇ ਕਿਸੇ ਵੀ ਫਰਮ ਨੂੰ ਵੇਚਣ ਲਈ ਟੀ.ਐਲ ਲੈਣ ਸਬੰਧੀ।
|
ਜਦੋੋ ਕੋਈ ਵੀ ਡੀਲਰ ਹਥਿਆਰ/ਕਾਰਤੂਸ ਜਿਲੇ ਤੋ ਬਾਹਰ ਕਿਸੇ ਵੀ ਫਰਮ ਨੂੰ ਵੇਚਣ ਲਈ ਟੀ.ਐਲ ਅਪਲਾਈ ਕੀਤਾ ਜਾਂਦਾ ਹੈ।ਟੀ.ਐਲ ਦੀ ਬਣਦੀ ਫੀਸ ਬੈਕ ਵਿੱਚ ਚਲਾਨ ਰਾਹੀ ਜਮ੍ਹਾ ਕਰਵਾਈ ਜਾਂਦੀ ਹੈ।
|
4.
|
ਹਥਿਆਰ ਦੀ ਵੈਰੀਫਿਕੇਸ਼ਨ ਕਰਨ ਸਬੰਧੀ।
|
ਇਸ ਜਿਲ੍ਹੇ ਦਾ ਲਾਇਸੰਸੀ ਕਿਸੇ ਵੀ ਬਾਹਰਲੇ ਜਿਲ੍ਹੇ ਦੇ ਡੀਲਰ ਤੋ ਹਥਿਆਰ ਲੈਣ ਦੀ ਸੂਰਤ ਵਿੱਚ ਸਬੰਧਤ ਜਿਲ੍ਹਾ ਮੈਜਿਸਟਰੇਟ ਪਾਸੋ ਡੀਲਰ ਵੱਲੋ ਵੇਚੇ ਗਏ ਹਥਿਆਰ ਦੀ ਵੈਰੀਫਿਕੇਸ਼ਨ ਕਰਨ ਸਬੰਧੀ।
|