Close

ਸ਼ਿਕਾਇਤ ਸ਼ਾਖਾ

ਲੜੀ ਨੰਬਰ strong> ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਜਨਰਲ ਸ਼ਿਕਾਇਤਾਂ ਉਕਤ ਸ਼ਿਕਾਇਤਾਂ ਇਸ ਦਫਤਰ ਦੀ ਆਰ.ਆਈ.ਏ ਸ਼ਾਖਾ ਪਾਸੋਂ ਪ੍ਰਾਪਤ ਹੁੰਦੀਆਂ ਹਨ। ਜੋ ਸਬੰਧਤ ਮਹਿਕਮੇ ਨੂੰ ਪੜ੍ਹਤਾਲ ਲਈ ਭੇਜੀਆਂ ਜਾਂਦੀਆਂ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨੋਟਿੰਗ ਤੇ ਪ੍ਰਵਾਨਗੀ ਲੈ ਕੇ ਨਿਪਟਾਰਾ ਕਰਦੇ ਹੋਏ ਪ੍ਰਾਰਥੀ ਨੂੰ ਸੂਚਿਤ ਕੀਤਾ ਜਾਂਦਾ ਹੈ। ਜ਼ਿਆਦਾਤਰ ਸ਼ਿਕਾਇਤਾਂ ਦਾ ਪੜਤਾਲ ਹੋਣ ਉਪਰੰਤ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪੱਧਰ ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਗੰਭੀਰ ਮਸਲਿਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਲੈਣ ਉਪਰੰਤ ਕੀਤਾ ਜਾਂਦਾ ਹੈ।
2. ਪੀ.ਬੀ.ਪੀ.ਗ੍ਰਾਮ ਪੋਰਟਲ ਤੇ ਪ੍ਰਾਪਤ ਸ਼ਿਕਾਇਤਾਂ ਉਕਤ ਸ਼ਿਕਾਇਤਾਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੁੰਦੀਆਂ ਹਨ। ਜੋ ਸਬੰਧਤ ਮਹਿਕਮੇ ਨੂੰ ਪੜ੍ਹਤਾਲ ਲਈ ਭੇਜੀਆਂ ਜਾਂਦੀਆਂ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨੋਟਿੰਗ ਤੇ ਪ੍ਰਵਾਨਗੀ ਲੈ ਕੇ ਨਿਪਟਾਰਾ ਕਰਦੇ ਹੋਏ ਪੋਰਟਲ ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ਦਾ ਪੜਤਾਲ ਹੋਣ ਉਪਰੰਤ ਸਹਾਇਕ ਕਮਿਸ਼ਨਰ ਪੱਧਰ ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਗੰਭੀਰ ਮਸਲਿਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਲੈਣ ਉਪਰੰਤ ਕੀਤਾ ਜਾਂਦਾ ਹੈ।
3. ਆਈ.ਡਬਲਿਊ.ਡੀ.ਐਮ.ਐਸ ਪੋਰਟਲ ਤੇ ਪ੍ਰਾਪਤ ਸ਼ਿਕਾਇਤਾਂ ਉਕਤ ਸ਼ਿਕਾਇਤਾਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੁੰਦੀਆਂ ਹਨ। ਜੋ ਸਬੰਧਤ ਮਹਿਕਮੇ ਨੂੰ ਪੜ੍ਹਤਾਲ ਲਈ ਭੇਜੀਆਂ ਜਾਂਦੀਆਂ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨੋਟਿੰਗ ਤੇ ਪ੍ਰਵਾਨਗੀ ਲੈ ਕੇ ਨਿਪਟਾਰਾ ਕਰਦੇ ਹੋਏ ਪੋਰਟਲ ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ਦਾ ਪੜਤਾਲ ਹੋਣ ਉਪਰੰਤ ਸਹਾਇਕ ਕਮਿਸ਼ਨਰ ਪੱਧਰ ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਗੰਭੀਰ ਮਸਲਿਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਲੈਣ ਉਪਰੰਤ ਕੀਤਾ ਜਾਂਦਾ ਹੈ।
4. ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ। ਇਹ ਕੇਸ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ ਵੱਲੋ ਰਜਿਸਟਰਡ ਡਾਕ ਰਾਹੀਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੀ ਸਬੰਧਤ ਵਿਭਾਗ ਤੋਂ ਪੜਤਾਲ ਕਰਵਾ ਕੇ ਕੇਸ ਦਾ ਨਿਪਟਾਰਾ ਕਰਕੇ ਰਿਪੋਰਟ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਚੰਡੀਗੜ ਜੀ ਨੂੰ ਭੇਜੀ ਜਾਂਦੀ ਹੈ।
5. ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ। ਇਹ ਕੇਸ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ ਵੱਲੋ ਰਜਿਸਟਰਡ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੀ ਸਬੰਧਤ ਵਿਭਾਗ ਤੋਂ ਪੜਤਾਲ ਕਰਵਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਲੈਣ ਉਪਰੰਤ ਰਿਪੋਰਟ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨਰ ਚੰਡੀਗੜ ਜੀ ਨੂੰ ਭੇਜੀ ਜਾਂਦੀ ਹੈ।