Close

ਨਜ਼ਾਰਤ ਸ਼ਾਖਾ

ਲੜੀ ਨੰਬਰ
ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਵਿੱਤੀ ਸਹਾਇਤਾ ਸਬੰਧੀ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ। ਇਹਨਾਂ ਦਰਖਾਸਤਾਂ ਸਬੰਧੀ ਪਹਿਲਾਂ ਸਬੰਧਤ ਐਸ.ਡੀ.ਐਮ. ਰਾਹੀਂ ਪੜਤਾਲ ਰਿਪੋਰਟ ਪ੍ਰਾਪਤ ਕਰਕੇ ਉਹਨਾਂ ਵੱਲੋਂ ਕੀਤੀ ਗਈ ਰਾਸ਼ੀ ਦੀ ਸ਼ਿਫਾਰਿਸ ਦੇ ਆਧਾਰ ਤੇ ਦਫ਼ਤਰ ਮੁੱਖ ਮੰਤਰੀ ਪੰਜਾਬ ਜੀ ਨੂੰ ਕੇਸ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਲੈ ਕੇ ਸ਼ਿਫਾਰਿਸ ਸਹਿਤ ਕੇਸ ਵਿੱਤੀ ਸਹਾਇਤਾ ਦੇਣ ਹਿਤ ਭੇਜਿਆ ਜਾਂਦਾ ਹੈ।

2. ਮੱਦ 2053 ਅਧੀਨ ਦਫ਼ਤਰੀ ਖਰਚੇ, ਪੀ.ਓ.ਐਲ, ਬਿਜਲੀ, ਟੈਲੀਫੋਨ ਆਦਿ ਦੇ ਬਿਲਾਂ ਦੀ ਅਦਾਇਗੀ ਸਬੰਧੀ।

ਵਿਸ਼ੇ ਵਿੱਚ ਦਰਜ ਮੱਦਾਂ ਸਬੰਧੀ ਬਿਲਾਂ ਨੂੰ ਪੁਟਅਪ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਬਿਲ IFMS ਰਾਹੀਂ ਜਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਨੂੰ ਭੇਜੇ ਜਾਂਦੇ ਹਨ।

3. ਸਰਕਾਰੀ ਗੱਡੀਆਂ ਦੀ ਕੰਡਮਨੇਸ਼ਨ ਕਰਨ ਸਬੰਧੀ। ਮਾਲ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਪਾਸ ਚੱਲਦੀਆਂ ਸਰਕਾਰੀ ਗੱਡੀਆਂ ਨੂੰ ਮੋਟਰ ਵਹੀਕਲ ਬੋਰਡ ਦੀਆਂ ਹਦਾਇਤਾਂ 1996 ਅਨੁਸਾਰ ਕੰਡਮ ਕਰਾਰ ਦੇ ਕੇ ਨਿਲਾਮ ਕਰਨ ਸਬੰਧੀ ਚੇਅਰਮੈਨ ਜਿਲ੍ਹਾ ਪੱਧਰੀ ਕੰਡਮਨੇਸ਼ਨ ਬੋਰਡ-ਕਮ-ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਲੈ ਕੇ ਸਮੁੱਚੀ ਕਾਰਵਾਈ ਕੀਤੀ ਜਾਂਦੀ ਹੈ।

4. ਮਹਾਂਲੇਖਾਕਾਰ ਪੰਜਾਬ ਚੰਡੀਗੜ੍ਹ ਪਾਸੋਂ ਪ੍ਰਾਪਤ ਹੋਏ ਮੱਦ 2053 ਦੇ ਆਡਿਟ ਪੈਰਿਆਂ ਸਬੰਧੀ। ਮਹਾਂਲੇਖਕਾਰ ਪੰਜਾਬ ਚੰਡੀਗੜ੍ਹ ਦੀ ਆਡਿਟ ਪਾਰਟੀ ਵੱਲੋਂ ਕੀਤੀ ਜਾਂਦੀ ਇੰਸਪੈਕਸ਼ਨ ਉਪਰੰਤ ਪ੍ਰਾਪਤ ਹੋਣ ਵਾਲੇ ਆਡਿਟ ਨੋਟ ਅਨੁਸਾਰ ਸਬੰਧਾਂ ਸ਼ਾਖਾਵਾਂ/ਦਫ਼ਤਰਾਂ ਨਾਲ ਤਾਲਮੇਲ ਕਰਕੇ ਪੈਂਡਿੰਗ ਪੈਰਿਆਂ ਨੂੰ ਸੈਟਲ ਕਰਨ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ।

5. ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਦੇ ਠੇਕੇ ਸਬੰਧੀ। ਪਾਰਕਿੰਗ ਦੇ ਠੇਕੇ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਨਾਲ ਹਰ ਵਿੱਤੀ ਸਾਲ ਦੀ ਸੁਰੂਵਾਤ ਤੋਂ ਪਹਿਲਾਂ ਪ੍ਰਵਾਨਗੀ ਪ੍ਰਾਪਤ ਕਰਕੇ ਬੋਲੀ ਕਰਵਾਈ ਜਾਂਦੀ ਹੈ ਅਤੇ ਠੇਕਾ ਅਲਾਟ ਕੀਤਾ ਜਾਂਦਾ ਹੈ। ਠੇਕਾ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨੂੰ ਇਸ ਦਫ਼ਤਰ ਦੀ ਆਪਰੇਸ਼ਨ ਐਂਡ ਆਪਰੇਸ਼ਨ ਸੁਸਾਇਟੀ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਇਆ ਜਾਂਦਾ ਹੈ।

6. ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਾਹ-ਦੁੱਧ ਦੀ ਕੰਟੀਨ ਦੇ ਠੇਕੇ ਸਬੰਧੀ। ਚਾਹ-ਦੁੱਧ ਦੀ ਕੰਟੀਨ ਦੇ ਠੇਕੇ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਨਾਲ ਹਰ ਵਿੱਤੀ ਸਾਲ ਦੀ ਸੁਰੂਵਾਤ ਤੋਂ ਪਹਿਲਾਂ ਪ੍ਰਵਾਨਗੀ ਪ੍ਰਾਪਤ ਕਰਕੇ ਬੋਲੀ ਕਰਵਾਈ ਜਾਂਦੀ ਹੈ ਅਤੇ ਠੇਕਾ ਅਲਾਟ ਕੀਤਾ ਜਾਂਦਾ ਹੈ। ਠੇਕਾ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨੂੰ ਇਸ ਦਫ਼ਤਰ ਦੀ ਆਪਰੇਸ਼ਨ ਐਂਡ ਆਪਰੇਸ਼ਨ ਸੁਸਾਇਟੀ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਇਆ ਜਾਂਦਾ ਹੈ।

7. ਸੰਘਰਸ਼ੀ ਯੋਧਿਆਂ ਨੂੰ ਦਿੱਤੀ ਜਾਣ ਵਾਲੀ ਮਹੀਨਾਵਾਰ ਵਿੱਤੀ ਸਹਾਇਤਾ ਦੀ ਰਾਸ਼ੀ ਸਬੰਧੀ। ਜਿਲ੍ਹਾ ਬਰਨਾਲਾ ਅੰਦਰ ਸ਼ਨਾਖਤ ਹੋਏ ਸੰਘਰਸ਼ੀ ਯੋਧਿਆਂ ਨੂੰ ਮਹੀਨਵਾਰ ਵਿੱਤੀ ਸਹਾਇਤਾ ਦੇਣ ਸਬੰਧੀ ਲੋੜੀਂਦੀ ਪ੍ਰਵਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਾਪਤ ਕਰਕੇ IFMS ਰਾਹੀਂ ਬਿਲ ਤਿਆਰ ਕਰਕੇ ਜਿਲ੍ਹਾ ਖਜ਼ਾਨਾ ਅਫ਼ਸਰ ਬਰਨਾਲਾ ਪਾਸ ਭੇਜੇ ਜਾਂਦੇ ਹਨ।

8. ਕੈਂਸਰ ਦੇ ਇਲਾਜ ਲਈ ਵਿੱਤੀ ਸਹਾਇਤਾ ਸਬੰਧੀ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਸਬੰਧੀ। ਅਜਿਹੀਆਂ ਦਰਖਾਸਤਾਂ ਨੂੰ ਦਫ਼ਤਰ ਸਿਵਲ ਸਰਜਨ ਬਰਨਾਲਾ ਪਾਸ ਭੇਜਿਆ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ ਸਕੀਮ ਅਧੀਨ ਇਲਾਜ ਦੇ ਰੂਪ ਵਿੱਚ (ਮੁ.150000/-ਰੁਪਏ ) ਦੀ ਸਹਾਇਤਾ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ।

9. ਦਫ਼ਤਰ ਮੁੱਖ ਮੰਤਰੀ ਪੰਜਾਬ ਜੀ ਪਾਸੋਂ ਪ੍ਰਾਪਤ ਹੋਣ ਵਾਲੀਆਂ ਵੱਖ-ਵੱਖ ਦਰਖਾਸਤਾਂ ਸਬੰਧੀ। ਦਫ਼ਤਰ ਮੁੱਖ ਮੰਤਰੀ ਪੰਜਾਬ ਜੀ ਪਾਸੋਂ ਪ੍ਰਾਪਤ ਹੋਣ ਵਾਲੀਆਂ ਵੱਖ-ਵੱਖ ਦਰਖਾਸਤਾਂ ਸਬੰਧੀ ਦਰਖਾਸਤ ਵਿੱਚ ਦਰਜ ਤੱਥਾਂ ਦੇ ਆਧਾਰ ਤੇ ਕਾਰਵਾਈ ਕਰਕੇ ਦਰਖਾਸਤਾਂ ਦੇ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਦਫ਼ਤਰ ਮੁੱਖ ਮੰਤਰੀ ਪੰਜਾਬ ਸਮੇਤ ਸਬੰਧਤ ਪ੍ਰਾਰਥੀ ਨੂੰ ਦਰਖਾਸਤ ਦੀ ਕਾਰਵਾਈ ਬਾਰੇ ਸੂਚਿਤ ਕੀਤਾ ਜਾਂਦਾ ਹੈ।

10. ਅਚਨਚੇਤ ਖਰਚ ਕੀਤੇ ਗਏ ਸਰਕਾਰੀ ਫੰਡਜ਼ ਦੀ ਕਾਰਜ ਬਾਅਦ ਪ੍ਰਵਾਨਗੀ ਲੈਣ ਸਬੰਧੀ। ਸਬੰਧਤ ਐਸ.ਡੀ.ਐਮ./ਤਹਿਸੀਲਦਾਰ ਵੱਲੋਂ ਜੇਕਰ ਕੋਈ ਅਚਨਚੇਤ ਖਰਚਾ ਮੁਬਲਿਗ 3,000/- ਰੁਪਏ ਤੋਂ ਵੱਧ ਦਾ ਕੀਤਾ ਜਾਂਦਾ ਹੈ ਤਾਂ ਉਹਨਾਂ ਵੱਲੋਂ ਕੀਤੇ ਗਏ ਉਸ ਖਰਚੇ ਦੀ ਪ੍ਰਵਾਨਗੀ ਲਈ ਇਸ ਦਫ਼ਤਰ ਨੂੰ ਲਿਖਿਆ ਜਾਂਦਾ ਹੈ, ਜਿਸ ਸਬੰਧੀ ਇਸ ਦਫ਼ਤਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਪ੍ਰਾਪਤ ਕਰਕੇ ਹੁਕਮ ਜਾਰੀ ਕੀਤਾ ਜਾਂਦਾ ਹੈ।

11 ਡੀ.ਸੀ. ਰੇਟ ਜਿਲ੍ਹੇ ਅੰਦਰ ਲਾਗੂ ਕਰਨ ਸਬੰਧੀ। ਕਿਰਤ ਕਮਿਸ਼ਨਰ ਪੰਜਾਬ ਚੰਡੀਗੜ੍ਹ ਵੱਲੋਂ ਸਾਲ ਵਿੱਚ ਦੋ ਵਾਰ ਰੀਵਾਈਜਡ ਵੈਜਿਜ ਦੀ ਸੂਚੀ ਜਾਰੀ ਕੀਤੀ ਜਾਂਦਾ ਹੈ, ਜਿਸ ਨੂੰ ਜਿਲ੍ਹੇ ਅੰਦਰ ਲਾਗੂ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਉਪਰੰਤ ਹੁਕਮ ਜਾਰੀ ਕਰਕੇ ਜਿਲ੍ਹਾ ਅੰਦਰ ਲਾਗੂ ਕਰਵਾਉਣ ਹਿਤ ਜਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ/ਵਿਭਾਗਾਂ ਦੇ ਮੁੱਖੀਆਂ ਪਾਸ ਪਾਲਣਾ ਹਿਤ ਭੇਜਿਆ ਜਾਂਦਾ ਹੈ ਅਤੇ ਜਿਲ੍ਹੇ ਦੀ ਵੈਬਸਾਈਟ ਤੇ ਭੀ ਅਪਲੋਡ ਕਰਵਾਇਆ ਜਾਂਦਾ ਹੈ।

12. 15 ਅਗਸਤ ਅਤੇ 26 ਜਨਵਰੀ ਮਨਾਏ ਜਾਣ ਸਬੰਧੀ ਹੋਏ ਖਰਚੇ ਦੇ ਬਿਲਾਂ ਦੀ ਅਦਾਇਗੀ ਸਬੰਧੀ।

ਪੰਜਾਬ ਸਰਕਾਰ ਵੱਲੋਂ 15 ਅਗਸਤ (ਸੁਤੰਤਰਤ ਦਿਵਸ) ਅਤੇ 26 ਜਨਵਰੀ (ਗਣਤੰਤਰਤ ਦਿਵਸ) ਮਨਾਉਣ ਸਬੰਧੀ ਅਲਾਟ ਹੋਏ ਫੰਡਾਂ ਵਿੱਚੋਂ ਸਮਾਗਮ ਤੇ ਹੋਏ ਖਰਚੇ ਦੇ ਬਿਲਾਂ ਦੀ ਅਦਾਇਗੀ ਕਰਨ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਪ੍ਰਾਪਤ ਕਰਕੇ ਜਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ ਤੋਂ ਰਕਮ ਡਰਾਅ ਕਰਕੇ ਸਬੰਧਤਾਂ ਨੂੰ ਅਦਾਇਗੀ ਕੀਤੀ ਜਾਂਦੀ ਹੈ।

13. ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਖੋਖਿਆਂ ਲਈ ਜਗ੍ਹਾ ਅਲਾਟਮੈਂਟ ਕਰਨ ਸਬੰਧੀ।

ਜੇਕਰ ਕਿਸੇ ਪ੍ਰਾਰਥੀ ਵੱਲੋਂ ਖੋਖੇ ਲਈ ਜਗ੍ਹਾ ਅਲਾਟ ਕਰਨ ਸਬੰਧੀ ਕੋਈ ਦਰਖਾਸਤ ਪੇਸ਼ ਕੀਤੀ ਜਾਂਦਾ ਹੈ ਤਾਂ ਉਸ ਦਰਖਾਸਤ ਦੇ ਮੱਦੇ-ਨਜਰ ਜਗ੍ਹਾ ਦੀ ਉਪਲੱਬਧੀ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਪ੍ਰਾਪਤ ਕਰਕੇ ਦਫ਼ਤਰੀ ਹੁਕਮ ਰਾਹੀਂ ਸਬੰਧਤ ਵਿਅਕਤੀ(ਪ੍ਰਾਰਥੀ) ਨੂੰ ਜਗ੍ਹਾ ਅਲਾਟ ਕੀਤੀ ਜਾਂਦੀ ਹੈ ਅਤੇ ਖੋਖਿਆਂ ਸਬੰਧੀ ਜੋ ਵੀ ਸਾਲਾਨਾ ਫੀਸ ਜਮ੍ਹਾ ਹੁੰਦੀ ਹੈ ਉਸਨੂੰ ਇਸ ਦਫ਼ਤਰ ਦੀ ਆਪਰੇਸ਼ਨ ਐਂਡ ਮੇਨਟੀਨੈਂਸ ਸੁਸਾਇਟੀ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤਾ ਜਾਂਦੀ ਹੈ।

14. ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਬਿਲਡਿੰਗ ਦੀ ਸਾਫ-ਸਫਾਈ ਦੇ ਠੇਕੇ ਸਬੰਧੀ।

ਸਾਫ-ਸਫਾਈ ਦੇ ਠੇਕੇ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਨਾਲ ਹਰ ਵਿੱਤੀ ਸਾਲ ਦੀ ਸੁਰੂਵਾਤ ਤੋਂ ਪਹਿਲਾਂ ਪ੍ਰਵਾਨਗੀ ਪ੍ਰਾਪਤ ਕਰਕੇ ਬੋਲੀ ਕਰਵਾਈ ਜਾਂਦੀ ਹੈ ਅਤੇ ਸਬ ਤੋਂ ਘੱਟ ਬੋਲੀ ਦੇਣ ਵਾਲੇ ਨੂੰ ਠੇਕਾ ਅਲਾਟ ਕੀਤਾ ਜਾਂਦਾ ਹੈ। ਸਬੰਧਤ ਫਰਮ ਜਿਸ ਨੂੰ ਠੇਕਾ ਦਿੱਤਾ ਜਾਂਦਾ ਹੈ ਉਸਨੂੰ ਮਹੀਨਾਵਾਰ ਬਿਲ ਦੀ ਅਦਾਇਗੀ ਇਸ ਦਫ਼ਤਰ ਦੀ ਆਪਰੇਸ਼ਨ ਐਂਡ ਆਪਰੇਸ਼ਨ ਸੁਸਾਇਟੀ ਦੇ ਬੈਂਕ ਖਾਤੇ ਵਿੱਚੋਂ ਅਦਾ ਕੀਤੀ ਜਾਂਦੀ ਹੈ।

15. ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਸਬੰਧੀ ਪ੍ਰਾਪਤ ਹੋਣ ਵਾਲੇ ਫੰਡਜ਼ ਦੇ ਨਿਪਟਾਰੇ ਸਬੰਧੀ। ਪੰਜਾਬ ਸਰਕਾਰ ਵੱਲੋਂ ਜੇਕਰ ਕਿਸੇ ਸਕੀਮ ਤਹਿਤ ਡਿਪਟੀ ਕਮਿਸ਼ਨਰ ਦੇ ਨਾਮ ਦੇ ਫੰਡਜ਼ ਅਲਾਟ ਕੀਤੇ ਜਾਂਦੇ ਹਨ ਤਾਂ ਉਹਨਾਂ ਫੰਡਜ਼ ਬਾਰੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਪਾਸੋਂ ਪ੍ਰਵਾਨਗੀ ਪ੍ਰਾਪਤ ਕਰਕੇ ਸਬੰਧਤ ਮਹਿਕਮੇ ਪਾਸ ਡਿਸਬਰਸਮੈਂਟ ਹਿਤ ਭੇਜਿਆ ਜਾਂਦਾ ਹੈ ਅਤੇ ਯੂਟੀਲਾਈਜੇਸ਼ਨ ਸਰਟੀਫਿਕੇਟ ਸਬੰਧਤ ਮਹਿਕਮੇ ਪਾਸੋਂ ਪ੍ਰਾਪਤ ਕਰਕੇ ਪੰਜਾਬ ਸਰਕਾਰ ਪਾਸ ਭੇਜਕੇ ਕੇਸ ਦਾ ਨਿਪਟਾਰਾ ਕੀਤਾ ਜਾਂਦਾ ਹੈ।