Close

ਐਲ.ਐਫ.ਏ. ਸ਼ਾਖਾ

ਲੜੀ ਨੰਬਰ ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਜ਼ਿਲ੍ਹਾ ਬਰਨਾਲਾ ਨਗਰ ਕੌਂਸਲਾਂ ਵੱਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਦੀ ਸਮੀਖਿਆ ਕਰਨ ਸਬੰਧੀ। ਜ਼ਿਲ੍ਹਾ ਬਰਨਾਲਾ ਵਿੱਚ ਪੈਂਦੀਆਂ ਸਾਰੀਆਂ ਨਗਰ ਕੌੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਜਿਹੜੀਆਂ ਵੀ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਉਹਨਾਂ ਮੀਟਿੰਗਾਂ ਦੀ ਕਾਰਵਾਈ ਇਸ ਸ਼ਾਖਾ ਵਿੱਚ ਪ੍ਰਾਪਤ ਹੁੰਦੀ ਹੈ। ਪ੍ਰਾਪਤ ਹੋਈਆਂ ਕਾਰਵਾਈ ਮੀਟਿੰਗਾਂ ਵਿੱਚ ਪਾਸ ਕੀਤੇ ਮਤਿਆਂ ਨੂੰ ਸ਼ਾਖਾ ਦੇ ਸਹਾਇਕ ਵੱਲੋਂ ਘੋਖਿਆ ਜਾਂਦਾ ਹੈ ਅਤੇ ਲੋੜ ਅਨੁਸਾਰ ਕਾਰਜ ਸਾਧਕ ਅਫ਼ਸਰ ਤੋਂ ਟਿੱਪਣੀ ਲੈ ਕੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ।
2. ਜਨਰਲ ਸ਼ਿਕਾਇਤਾਂ। ਜ਼ਿਲ੍ਹਾ ਬਰਨਾਲਾ ਵਿੱਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ, ਹੰਡਿਆਇਆ ਦੀਆਂ ਵੱਖ^ਵੱਖ ਵਿਸ਼ੇ ਸਬੰਧੀ ਸ਼ਿਕਾਇਤਾ ਜੋ ਆਮ ਪਬਲਿਕ ਪਾਸੋਂ ਇਸ ਸ਼ਾਖਾ ਵਿੱਚ ਪ੍ਰਾਪਤ ਹੁੰਦੀਆਂ ਹਨ, ਉਹਨਾਂ ਦਾ ਨਿਪਟਾਰਾ ਰਿਪੋਰਟਾਂ ਲੈਣ ਉਪਰੰਤ ਕੀਤਾ ਜਾਂਦਾ ਹੈ।
3. ਟੈਂਡਰ ਆਦਿ ਦੀਆਂ ਮੀਟਿੰਗਾਂ ਵਿੱਚ ਨੂਮਾਇੰਦੇ ਭੇਜਣ ਬਾਰੇ। ਜ਼ਿਲ੍ਹਾ ਬਰਨਾਲਾ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਟੈਂਡਰ ਆਦਿ ਖੋਲਣ ਲਈ ਮਿਤੀ ਅਤੇ ਸਮ੍ਹਾਂ ਨਿਸ਼ਚਿਤ ਕਰਨ ਉਪਰੰਤ ਟੈਂਡਰ ਖੋਲ੍ਹਣ ਸਮੇ੍ਹਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਨੁਮਾਇੰਦਾ ਨਿਯੁਕਤ ਕਰਨ ਸਬੰਧ ਕਾਰਵਾਈ ਕੀਤੀ ਜਾਂਦੀ ਹੈ।
4. ਨਗਰ ਕੌਸਲ ਦੇ ਪ੍ਰਧਾਨ/ਮੀਤ ਪ੍ਰਧਾਨ ਦੀ ਚੋਣ ਸਮੇ ਨੁਮਾਇੰਦਾ ਨਿਯੁਕਤ ਕਰਨ ਸਬੰਧੀ। ਈ.ਓ.ਐਮ.ਸੀ ਵੱਲੋਂ ਪੱਤਰ ਪ੍ਰਾਪਤ ਹੋਣ ਉਪਰੰਤ ਪ੍ਰਧਾਨ/ਮੀਤ ਪ੍ਰਧਾਨ ਦੀ ਚੋਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਨੁਮਾਇੰਦਾ ਭੇਜਿਆ ਜਾਂਦਾ ਹੈ।
5. ਪੰਜਾਬ ਸਹਿਰੀ ਅਵਾਸ ਯੋਜਨਾ। ਸਹਿਰੀ ਅਵਾਸ ਯੋਜਨਾ ਸਬੰਧੀ ਫਾਰਮ ਪੁੱਡਾ ਵੱਲੋਂ ਪ੍ਰਾਪਤ ਹੁੰਦੇ ਹਨ। ਇਹ ਫਾਰਮ ਵੈਰੀਫਿਕੇਸ਼ਨ ਲਈ ਸਬੰਧਤ ਈ.ਓ.ਐਮ.ਸੀਜ ਨੂੰ ਭੇਜੇ ਜਾਦੇ ਹਨ ਅਤੇ ਫ੍ਰੀ ਹਾਉਸ ਵਾਲੇ ਫਾਰਮ ਆਨਲਾਇਨ (ਜਿਲ੍ਹਾ ਲੀਡ ਬੈਂਕ ਮੈਨੇਜਰ) ਐਲ.ਡੀ.ਐਮ ਨੂੰ ਵੇਰੀਫਿਕੇਸ਼ਨ ਲਈ ਭੇਜੇ ਜਾਂਦੇ ਹਨ। ਐਲ.ਡੀ.ਐਮ ਅਤੇ ਈ.ਓ.ਐਮ.ਸੀਜ ਪਾਸੋਂ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਪ੍ਰਵਾਨਗੀ ਉਪਰੰਤ ਪੁੱਡਾ ਨੂੰ ਭੇਜੀ ਜਾਦੀ ਹੈ।
6. ਮੋਬਾਇਲ ਟਾਵਰਾਂ ਸਬੰਧੀ NOC ਜ਼ਾਰੀ ਕਰਨ ਬਾਰੇ। ਟਾਵਰਾਂ ਸਬੰਧੀ ਐਨ.ਓ.ਸੀ ਲੈਣ ਲਈ ਪ੍ਰਾਪਤ ਹੋਏ ਕੇਸਾਂ ਦੀ ਫੀਲਡ ਸਟਾਫ਼ ਰਾਹੀਂ ਪੜ੍ਹਤਾਲ ਕਰਵਾਉਣ ਉਪਰੰਤ ਹਦਾਇਤਾਂ ਅਨੁਸਾਰ ਐਨ.ਓ.ਸੀ ਜ਼ਾਰੀ ਕੀਤੇ ਜਾਂਦੇ ਹਨ।
7. ਪੀ.ਪੀ ਐਕਟ ਦੇ ਕੇਸਾਂ ਸਬੰਧੀ। ਪੀ.ਪੀ ਐਕਟ ਦੇ ਕੇਸਾਂ ਵਿੱਚ ਨਜਾਇਜ਼ ਕਬਜਿਆਂ ਨੂੰ ਦੂਰ ਕਰਵਾਉਣ ਸਬੰਧੀ, ਸਬੰਧਤ ਤਹਿਸੀਲਦਾਰਾਂ ਨੂੰ ਇੰਨ੍ਹਾਂ ਕੇਸਾਂ ਵਿੱਚ ਨਜਾਇਜ਼ ਕਬਜੇ ਕਰਵਾਉਣ ਲਈ ਹਦਾਇਤਾਂ ਜ਼ਾਰੀ ਕੀਤੀਆਂ ਜਾਂਦੀਆਂ ਹਨ।
8. ਸਵੱਛ ਭਾਰਤ ਮਿਸ਼ਨ ਸਬੰਧੀ। ਸਵੱਛ ਭਾਰਤ ਅਭਿਆਨ ਸਬੰਧੀ ਸਰਕਾਰ ਪਾਸੋਂ ਸਮੇ੍ਹਂ-2 ਸਿਰ ਪ੍ਰਾਪਤ ਹੋਈਆਂ ਹਦਾਇਤਾਂ ਨੂੰ ਸਬੰਧਤ ਮਹਿਕਮਿਆਂ ਰਾਹੀਂ ਲਾਗੂ ਕਰਵਾਇਆ ਜਾਂਦਾ ਹੈ।