Close

ਅਮਲਾ ਸ਼ਾਖਾ

ਲੜੀ ਨੰਬਰ
ਸ਼ਾਖਾ ਦਾ ਕੰਮ / ਫਾਇਲ ਵਿਸ਼ੇ ਬਰਾਂਚ ਵਰਕ ਵੇਰਵਾ / ਵਿਸ਼ਾ ਵੇਰਵਾ
1. ਨਵੀਂ ਆਸਾਮੀਆਂ ਸਬੰਧੀ ਭਰਤੀ ਕਰਨੀ

ਨਵੀਂਆਂ ਆਸਾਮੀਆਂ ਸਬੰਧੀ ਸਰਕਾਰ ਪਾਸੋਂ ਹੁਕਮ ਪ੍ਰਾਪਤ ਪ੍ਰਾਪਤ ਹੋਣ ਤੇ ਨੋਟਿੰਗ ਤਿਆਰ ਕੀਤੀ ਜਾਂਦੀ ਹੈ। ਇਹ ਨੋਟਿੰਗ ਸਾਰੇ ਅਫਸ਼ਰ ਸਾਹਿਬਾਨਾਂ ਰਾਹੀਂ ਮਾਨਯੋਗ ਡੀ.ਸੀ ਸਾਹਿਬ ਤੱਕ ਪਹੁੰਚਦੀ ਹੈ ਅਤੇ ਅਪਰੂਵ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹਸ਼ਤਾਖਰਾਂ ਹੇਠ ਨਿਯੁਕਤੀ ਪੱਤਰ ਜਾਰੀ ਕੀਤੇ ਜਾਂਦੇ ਹਨ।

2. ਤਰੱਕੀਆਂ ਸਬੰਧੀ। ਤਰੱਕੀਆ ਸਬੰਧੀ ਕੇਸ ਪੁੱਟਅੱਪ ਕਰਨ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਪੱਧਰ ਤੇ ਵਿਚਾਰੇ ਜਾਂਦੇ ਹਨ।
3. ਸ਼ਿਕਾਇਤਾਂ ਸਬੰਧੀ।

ਸ਼ਿਕਾਇਤ ਪ੍ਰਾਪਤ ਹੋਣ ਤੇ ਸ਼ਿਕਾਇਤ ਦੀ ਪੜਤਾਲ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ ਰਾਹੀਂ ਕਿਸੇ ਅਫ਼ਸਰ ਪਾਸੋਂ ਕਰਵਾਈ ਜਾਂਦੀ ਹੈ। ਪੜਤਾਲੀਆ ਰਿਪੋਰਟ ਪ੍ਰਾਪਤ ਹੋਣ ਤੇ ਸ਼ਿਕਾਇਤ ਸਬੰਧੀ ਫੈਸਲਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਵਲੋਂ ਲਿਆ ਜਾਂਦਾ ਹੈ।

4. ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਅਪਡੇਟ ਕਰਨ ਸਬੰਧੀ। ਕਿਸੇ ਅਧਿਕਾਰੀ/ਕਰਮਚਾਰੀ ਖਿਲਾਫ ਕੋਈ ਸ਼ਿਕਾਇਤ ਪ੍ਰਾਪਤ ਹੋਣ ਤੇ ਉਸ ਸਬੰਧੀ ਕਰਵਾਈ ਪੜਤਾਲ ਜਾਂ ਅਧਿਕਾਰੀ/ਕਰਮਚਾਰੀ ਵਲੋਂ ਦਿੱਤੇ ਸਪੱਸਟੀਕਰਨ ਤਸੱਲੀਬਖਸ ਨਾ ਹੋਣ ਦੀ ਸੂਰਤ ਵਿੱਚ ਅਨੁਸਾਸਨੀ ਕਾਰਵਾਈ ਕੀਤੀ ਜਾਂਦੀ ਹੈ।
5. ਬਦਲੀਆਂ ਕਰਨ ਸਬੰਧੀ। ਬਦਲੀਆਂ ਸਬੰਧੀ ਫਾਈਲ ਪੁੱਟ ਅੱਪ ਕੀਤੀ ਜਾਂਦੀ ਹੈ।।ਇਹ ਨੋਟਿੰਗ ਸਾਰੇ ਅਫਸ਼ਰ ਸਾਹਿਬਾਨਾਂ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੱਕ ਪਹੁੰਚਦੀ ਹੈ ਅਤੇ ਅਪਰੂਵ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹਸ਼ਤਾਖਰਾਂ ਹੇਠ ਖਰੜਾ  ਜਾਰੀ ਕੀਤਾ ਜਾਂਦਾ ਹੈ।
6. ਅਸੋਰਡ ਕੈਰੀਅਰ ਪ੍ਰੋਗਰੇਸ਼ਨ ਸਕੀਮ,ਐਲ.ਟੀ.ਸੀ

ਅਸੋਰਡ ਕੈਰੀਅਰ ਪ੍ਰੋਗਰੇਸ਼ਨ ਸਕੀਮ ਅਤੇ ਐਲ.ਟੀ.ਸੀ ਸਬੰਧੀ  ਨੋਟਿੰਗ ਸਾਰੇ ਅਫਸ਼ਰ ਸਾਹਿਬਾਨਾਂ ਰਾਹੀਂ ਮਾਨਯੋਗ ਡੀ.ਸੀ ਸਾਹਿਬ ਤੱਕ ਪਹੁੰਚਦੀ ਹੈ ਅਤੇ ਅਪਰੂਵ  ਹੋਣ ਤੇ ਖਰੜਾ ਜਾਰੀ ਕੀਤਾ ਜਾਂਦਾ ਹੈ।

7. ਸਲਾਨਾ ਤਰੱਕੀ

ਸਲਾਨਾ ਤਰੱਕੀਆ ਸਬੰਧੀ ਨੋਟਿੰਗ ਪੁੱਟ ਅੱਪ ਕਰਕੇ ਡੀ.ਡੀ.ਓ ਪੱਧਰ ਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ।  
8. ਛੁੱਟੀਆਂ ਸਬੰਧੀ ਕਾਰਵਾਈ ਕਰਨ ਬਾਰੇ। ਪੰਜਾਬ ਸਿਵਲ ਸੇਵਾਵਾਂ ਜਿਲਦ-1,ਭਾਗ-1 ਦੇ ਚੈਪਟਰ 8 ਅਧੀਨ ਹਰ ਕਿਸਮ ਦੀਆਂ ਛੁੱਟੀਆ ਸਿਵਾਏ ਐਕਸ ਇੰਡੀਆ ਲੀਵ ਸਬੰਧੀ ਨੋਟਿੰਗ ਪੁੱਟ ਅੱਪ ਕਰਨ ਉਪਰੰਤ ਸਹਾਇਕ ਕਮਿਸ਼ਨਰ(ਜਨਰਲ) ਦੇ ਪੱਧਰ ਤੇ ਛੁੱਟੀ ਮੰਨਜੂਰ ਕੀਤੀ ਜਾਂਦੀ ਹੈ ।

9. ਐਕਸ ਇੰਡੀਆ ਛੁੱਟੀ ਸਬੰਧੀ ਕਾਰਵਾਈ ਕਰਨ ਬਾਰੇ।

ਐਕਸ ਇੰਡੀਆ ਲੀਵ ਮਾਨਯੋਗ ਡਿਪਟੀ ਕਮਿਸ਼ਨਰ ਪੱਧਰ ਤੇ ਪ੍ਰਵਾਨ ਕੀਤੀ ਜਾਂਦੀ ਹੈ।
10. ਗੁਪਤ ਰਿਪੋਰਟਾਂ ਰਿਪੋਰਟ ਕਰਤਾ ਅਧਿਕਾਰੀ ਤੋਂ ਗੁਪਤ ਰਿਪੋਰਟਾਂ ਲਿਖਣ ਉਪਰੰਤ ਰੀਵਿਊ ਕਰਤਾ ਅਧਿਕਾਰੀ ਜੋ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਨ ਪਾਸ ਭੇਜੀਆ ਜਾਂਦੀਆਂ ਹਨ।ਇਸ ਉਪਰੰਤ ਰੀਵਿਊ ਕਰਤਾ ਅਧਿਕਾਰੀ ਵਲੋਂ ਪ੍ਰਵਾਨ ਕਰਤਾ ਅਧਿਕਾਰੀ ਜੋ ਕਿ ਮਾਨਯੋਗ ਡਿਪਟੀ ਕਮਿਸ਼ਨਰ ਜੀ ਹਨ, ਪਾਸ ਮੈਨੁਅਲ ਤੌਰ ਤੇ ਭੇਜੀਆ ਜਾਂਦੀਆਂ ਹਨ।

11. ਪੈਨਸ਼ਨ ਕੇਸ,ਫਾਈਨਲ ਅਦਾਇਗੀਆਂ

ਪੈਨਸਨ ਕੇਸ ਤਿਆਰ ਕਰਕੇ ਮਾਨਯੌਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਉਪਰੰਤ ਮਹਾਂਲੇਖਾਕਾਰ ਪੰਜਾਬ,ਚੰਡੀਗੜ੍ਹ ਪਾਸ ਮਨਜੂਰੀ ਲਈ ਭੇਜੇ ਜਾਂਦੇ ਹਨ।ਇਸ ਉਪਰੰਤ ਫਾਈਲ ਅਦਾਇਗੀਆਂ ਸਬੰਧੀ ਨੋਟਿੰਗ ਪੁੱਅ ਅਪ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਪੱਧਰ ਤੇ ਪ੍ਰਵਾਨਗੀ ਲਈ ਜਾਂਦੀ ਹੈ।

12. ਪਾਸਪੋਰਟ ਸਬੰਧੀ ਐਨ.ਓ.ਸੀ ਜਾਰੀ ਕਰਨ ਸਬੰਧੀ।

ਪਾਸਪੋਰਟ ਐਨ.ਓ.ਸੀ ਸਬੰਧੀ ਦਰਖਾਸਤ ਪ੍ਰਾਪਤ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਉਪਰੰਤ ਐਨ.ਓ.ਸੀ ਜਾਰੀ ਕੀਤਾ ਜਾਂਦਾ ਹੈ।
13. ਉਚੇਰੀ ਵਿੱਦਿਆ ਸਬੰਧੀ।

ਉਚੇਰੀ ਵਿੱਦਿਆ ਐਨ.ਓ.ਸੀ ਸਬੰਧੀ ਦਰਖਾਸਤ ਪ੍ਰਾਪਤ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ ਉਪਰੰਤ ਐਨ.ਓ.ਸੀ ਜਾਰੀ ਕੀਤਾ ਜਾਂਦਾ ਹੈ।             
14. ਪਲਾਟ/ਵਹੀਕਲ ਖਰੀਦਣ ਦੀ ਪ੍ਰਵਾਨਗੀ ਸਬੰਧੀ। ਪਲਾਟ/ਵਹੀਕਲ ਖਰੀਦਣ ਦੀ ਪ੍ਰਵਾਨਗੀ ਸਬੰਧੀ ਦਰਖਾਸਤ ਪ੍ਰਾਪਤ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ            ਉਪਰੰਤ ਖਰੜਾ  ਜਾਰੀ ਕੀਤਾ ਜਾਂਦਾ ਹੈ।     
15. ਵਿਭਾਗੀ ਪ੍ਰੀਖਿਆ ਵਿਭਾਗੀ ਪ੍ਰੀਖਿਆ  ਦੀ ਪ੍ਰਵਾਨਗੀ ਸਬੰਧੀ ਦਰਖਾਸਤ ਪ੍ਰਾਪਤ ਹੋਣ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਵਾਨਗੀ  ਉਪਰੰਤ ਖਰੜਾ  ਜਾਰੀ ਕੀਤਾ ਜਾਂਦਾ ਹੈ।

16. ਆਰ.ਟੀ.ਆਈ ਸਬੰਧੀ ਆਰ.ਟੀ.ਆਈ ਸਬੰਧੀ ਦਰਖਾਸਤ ਆਉਣ ਤੇ ਪੁੱਟ ਕੀਤੀ ਜਾਂਦੀ ਹੈ ਜੋ ਸਹਾਇਕ ਕਮਿਸ਼ਨਰ ਜਨਰਲ ਜੀ ਦੇ ਪੱਧਰ ਤੇ ਅਪਰੂਵ ਹੋਣ ਮੰਗੀ ਗਈ ਸੂਚਨਾ ਦਿੱਤੀ ਜਾਂਦੀ ਹੈ। 
20.. ਬੇਬਾਕੀ ਸਰਟੀਫਿਕੇਟ ਬੇਬਾਕੀ ਸਰਟੀਫਿਕੇਟ ਸਬੰਧੀ ਪੱਤਰ ਪ੍ਰਾਪਤ ਹੋਣ ਅਧੀਨ ਦਫਤਰਾਂ ਤੋਂ ਰਿਪੋਰਟ ਲੈ ਕੇ ਸਹਾਇਕ ਕਮਿਸ਼ਰ ਪੱਧਰ ਤੇ ਰਿਪੋਰਟ ਭੇਜੀ ਜਾਂਦੀ ਹੈ।
21. ਜਿਲ੍ਹੇ ਤੋਂ ਸਫਰ ਕਰਨ ਸਬੰਧੀ। ਜਿਲ੍ਹੇ ਤੋਂ ਬਾਹਰ ਸਫਰ ਕਰਨ ਸਬੰਧੀ ਮਨਜੂਰੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਪੱਧਰ ਤੇ ਜਾਰੀ ਕੀਤੀ ਜਾਂਦੀ ਹੈ।