ਰੂਪ ਰੇਖਾ
ਜ਼ਿਲ੍ਹੇ ਵਿੱਚ ਕੁੱਲ 126 ਪਿੰਡ ਹਨ। ਸਕੂਲਾਂ ਦੀ ਗਿਣਤੀ 100 ਹੈ। ਜਿਸ ਵਿੱਚ ਸੀਨੀਅਰ ਸੈਕਡਰੀ 32,ਹਾਈ 34, ਐਲੀਮੈਂਟਰੀ 34,ਹਨ। ਦਸਤਕਾਰੀ ਵਜੋਂ ਵੀ ਬਰਨਾਲਾ ਜਿਲ੍ਹਾ ਲਗਾਤਾਰ ਤਰੱਕੀ ਕਰਦਾ ਆ ਰਿਹਾ ਹੈ। ਧੌਲਾ ਵਿਖੇ ਟਰਾਈਡੈਂਟ ਗਰੁੱਪ ਅਤੇ ਹੰਢਿਆਇਆ ਵਿਖੇ ਸਟੈਡਰਡ ਕੰਬਾਈਨ ਗਰੁੱਪ, ਬਲਕਾਰ ਕੰਬਾਈਨ, ਸੂਪਰ ਸਟੈਂਡਰਡ ਕੰਬਾਈਨ ਆਦਿ, ਭਦੌੜ ਵਿਖੇ ਗੋਬਿੰਦ ਬਾਡੀ ਬਿਲਡਰਜ਼, ਗੋਬਿੰਦ ਮੋਟਰਜ਼, ਓਂਕਾਰ ਬਾਡੀ ਬਿਲਡਰਜ਼, ਪਾਮ ਇੰਡਸਟਰੀਜ਼ ਅਤੇ ਹੋਰ ਵੀ ਬਹੁਤ ਸਾਰੇ ਬਸ ਬਾਡੀ ਬਿਲਡਰਜ਼ , ਸ਼ਿਵਾ ਧਾਗਾ ਮਿਲ ਤਪੇ ਦੀ ਸਾਬਨ ਫੈਕਟਰੀ ਜਿਲ੍ਹਾ ਬਰਨਾਲਾ ਵਿੱਚ ਉਦਯੋਗ ਦਾ ਕੇਂਦਰ ਬਿੰਦੂ ਹਨ।